ਜੌਆਏ ਸਟਿਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Joystick
ਜੌਆਏ ਸਟਿਕ ਇਕ ਇਨਪੁਟ ਯੰਤਰ ਹੈ। ਇਸ ਦੀ ਵਰਤੋਂ ਕੰਪਿਊਟਰ ਖੇਡਾਂ (Games) ਖੇਡਣ ਲਈ ਕੀਤੀ ਜਾਂਦੀ ਹੈ। ਇਹ ਇਕ ਬਹੁ-ਦਿਸ਼ਾਵੀ (Multidirectional) ਪੌਆਇੰਟਿੰਗ ਯੰਤਰ ਹੈ। ਇਸ ਵਿੱਚ ਇਕ ਛੜੀ (ਸਟਿੱਕ) ਲੱਗੀ ਹੁੰਦੀ ਹੈ। ਇਸ ਦੀ ਵਰਤੋਂ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਕਰਸਰ ਨੂੰ ਚਾਰੋ ਦਿਸ਼ਾਵਾਂ ਵਿੱਚ ਸਰਕਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਵੀਡੀਓ ਗੇਮਾਂ ਖੇਡਣ ਤੋਂ ਲੈ ਕੇ ਰੋਬੋਟ ਜਾਂ ਹਵਾਈ ਜਹਾਜ਼ ਨੂੰ ਨਿਯੰਤ੍ਰਣ ਕਰਨ ਲਈ ਕੀਤੀ ਜਾ ਸਕਦੀ ਹੈ। ਕੈਡ (CAD) ਅਰਥਾਤ ਕੰਪਿਊਟਰ ਏਡਿਡ ਡਿਜ਼ਾਈਨ (Computer Aided Design) ਵਿੱਚ ਇਸ ਦੀ ਵਰਤੋਂ ਲਾਹੇਵੰਦ ਸਾਬਤ ਹੋਈ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First