ਜੌੜਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਜੌੜਾ [ਵਿਸ਼ੇ] ਇਕੱਠੇ ਜੰਮੇ ਦੋ ਬੱਚੇ, ਜੁੜਵਾਂ; ਜੁੜਿਆ ਹੋਇਆ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਜੌੜਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਜੌੜਾ. ਸੰਗ੍ਯਾ—ਯਮਜ. ਇੱਕ ਗਰਭ ਤੋਂ ਇੱਕ ਹੀ ਸਮੇਂ ਵਿੱਚ ਦੂਜੇ  ਬੱਚੇ ਨਾਲ  ਜਨਮਿਆ ਹੋਇਆ. Twin-born.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
      
      
   
   
      ਜੌੜਾ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਜੌੜਾ : ਸ਼ਹਿਰ––ਇਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਰਤਲਾਮ ਜ਼ਿਲ੍ਹੇ ਵਿਚ ਇਕ ਤਜਾਰਤੀ ਸ਼ਹਿਰ ਹੈ ਜੋ ਸਮੁੰਦਰ ਤਲ ਤੋਂ ਲਗਭਗ 500 ਮੀ. (1,600 ਫੁੱਟ) ਦੀ ਉਚਾਈ ਤੇ ਬੰਬਈ ਸ਼ਹਿਰ ਤੋਂ 700 ਕਿ. ਮੀ. ਦੀ ਦੂਰੀ ਤੇ ਵਸਿਆ ਹੋਇਆ ਹੈ। ਮੂਲ ਰੂਪ ਵਿਚ ਇਹ ਖਾਟਕੀ ਰਾਜਪੂਤਾਂ ਦਾ ਇਕ ਪਿੰਡ ਹੁੰਦਾ ਸੀ ਪਰ ਮਗਰੋਂ ਗਫ਼ੂਰ ਖ਼ਾਨ ਨੇ ਇਸਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਆਪਣੇ ਇਕ ਮੁੱਖ ਕਸਬੇ ਦੇ ਟਿਕਾਣੇ ਵਜੋਂ ਇਸਨੂੰ ਚੁਣ ਲਿਆ। ਇਹ ਸ਼ਹਿਰ 24 ਹਿੱਸਿਆਂ ਵਿਚ ਵੰਡਿਆ ਹੁੰਦਾ ਸੀ ਅਤੇ ਇਨ੍ਹਾਂ ਹਿੱਸਿਆਂ ਦੇ ਬਾਜ਼ਾਰਾਂ ਵਿਚ ਵੱਖ ਵੱਖ ਕਿਸਮ ਦੀਆਂ ਚੀਜ਼ਾਂ ਦੀ ਵਿਕਰੀ ਹੋਇਆ ਕਰਦੀ ਸੀ। ਪਹਿਲਾਂ ਇਹ ਇਸੇ ਹੀ ਨਾਂ ਦੀ ਬ੍ਰਿਟਿਸ਼ ਸੈਂਟਰਲ ਇੰਡੀਆ ਏਜੰਸੀ ਦੀ ਇਕ ਰਿਆਸਤ ਦੀ ਰਾਜਧਾਨੀ ਹੁੰਦੀ ਸੀ। ਇਹ ਰਿਆਸਤ 1948 ਵਿਚ ਮੱਧ ਪ੍ਰਦੇਸ਼ ਰਾਜ ਵਿਚ ਸ਼ਾਮਲ ਕਰ ਦਿੱਤੀ ਗਈ।
	          ਇਹ ਸੜਕਾਂ ਅਤੇ ਰੇਲਾਂ ਦਾ ਜੰਕਸ਼ਨ ਅਤੇ ਜ਼ਰਾਇਤੀ ਵਸਤਾਂ ਦਾ ਇਕ ਵਪਾਰਕ ਕੇਂਦਰ ਹੈ। ਇਥੇ ਖੰਡ ਤਿਆਰ ਕਰਨ ਅਤੇ ਕਪਾਹ ਵੇਲਣ ਦੇ ਕਾਰਖ਼ਾਨੇ ਹਨ। ਇਸ ਤੋਂ ਇਲਾਵਾ ਇਥੇ ਖੱਡੀਆਂ ਤੇ ਵੀ ਕੱਪੜਾ ਬੁਣਿਆ ਜਾਂਦਾ ਹੈ। ਇਥੇ ਦੋ ਹਸਪਤਾਲ ਅਤੇ ਵਿਕਰਮ ਯੂਨੀਵਰਸਿਟੀ ਨਾਲ ਸਬੰਧਤ ਇਕ ਕਾਲਜ ਹੈ।
	          ਆਬਾਦੀ––1,09,241 (1991)
	          23° 38' ਉ. ਵਿਥ.; 75° 07' ਪੂ. ਲੰਬ.
	          ਹ. ਪੁ.––ਐਨ. ਬ੍ਰਿ. ਮਾ. 5 : 517; ਇੰਪ. ਗ. ਇੰਡ. 14 : 65
	 
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First