ਜੰਬੂਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਬੂਰਾ. ਦੇਖੋ, ਜ਼ੰਬੂਰਕ। ੨ ਨਟ ਦਾ ਬਾਲਕ. ਨਟਵਟੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਬੂਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੰਬੂਰਾ : ਇਹ ਇਕ ਖ਼ਾਸ ਕਿਸਮ ਦੀ ਤੋਪ ਹੁੰਦੀ ਸੀ। ਇਸ ਦੀ ਵਰਤੋਂ ਅਕਸਰ ਊਠਾਂ ਜਾਂ ਘੋੜਿਆਂ ਤੇ ਚੜ੍ਹਾ ਕੇ ਕੀਤੀ ਜਾਂਦੀ ਸੀ। ਇਸ ਨੂੰ ਕਈ ਵੇਰ ਜੰਬੂਰਾਕ ਦਾ ਨਾਂ ਵੀ ਦਿੱਤਾ ਜਾਂਦਾ ਰਿਹਾ ਹੈ। ਇਸ ਦੀ ਆਮ ਵਰਤੋਂ ਅਠਾਰ੍ਹਵੀਂ ਅਤੇ ਉੱਨੀਵੀਂ ਸਦੀ ਵਿਚ ਪ੍ਰਚੱਲਿਤ ਰਹੀ ਹੈ। ਸਿੱਖ-ਅੰਗਰੇਜ਼ ਯੁੱਧ ਸਮੇਂ ਇਸ ਤੋਪ ਦੀ ਵਰਤੋਂ ਦਾ ਵਰਣਨ ਮਿਲਦਾ ਹੈ। ਇਹ ਤੋੜ੍ਹੇਦਾਰ ਬੰਦੂਕ ਦੀ ਤਰ੍ਹਾਂ ਹੀ ਵਰਤੀ ਜਾਂਦੀ ਹੈ। ਇਸ ਦੇ ਚੈਂਬਰ ਵਿਚ ਅਸਲਾ ਭਰ ਕੇ ਤੋਪ ਨੂੰ ਦਾਗਿਆ ਜਾਂਦਾ ਸੀ। ਇਸ ਦੀ ਮਾਰ ਕਰਨ ਦੀ ਸ਼ਕਤੀ ਵੀ ਬਹੁਤੀ ਨਹੀਂ ਸੀ ਹੁੰਦੀ। ਜਦੋਂ ਦੋ ਪਾਸਿਉਂ ਦੁਸ਼ਮਣ ਦੀਆਂ ਫ਼ੌਜਾਂ ਆਪਸ ਵਿਚ ਇੰਨੇ ਕੁ ਨੇੜੇ ਆ ਜਾਂਦੀਆਂ ਸਨ ਕਿ ਇਹ ਮਾਰ ਕਰ ਸਕੇ ਤਾਂ ਤੋਪ ਚਾਲਕ ਅਸਲੇ ਨੂੰ ਤੋੜੇ ਰਾਹੀ ਦਾਗ਼ ਦਿਆ ਕਰਦਾ ਸੀ। ਇਸ ਤੋਪ ਦੀ ਵਰਤੋਂ ਆਧੁਨਿਕ ਹਥਿਆਰਾਂ ਦੇ ਆਉਣ ਕਰ ਕੇ ਘਟਦੀ ਘਟਦੀ ਹੁਣ ਲੁਪਤ ਹੋ ਗਈ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-12-14-45, ਹਵਾਲੇ/ਟਿੱਪਣੀਆਂ: ਹ. ਪੁ. –ਮਿਲਟਰੀ ਸਿਸਟਮ ਆਫ਼ ਦੀ ਸਿੱਖਸ-ਫ਼ੌਜਾ ਸਿੰਘ : 120

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.