ਜੱਜ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਜੱਜ [ਨਾਂਪੁ] ਮੁਕੱਦਮੇ ਦੀ ਸੁਣਵਾਈ  ਕਰਨ ਉਪਰੰਤ ਕਨੂੰਨ  ਅਨੁਸਾਰ ਫ਼ੈਸਲਾ  ਕਰਨ ਵਾਲ਼ਾ ਅਫ਼ਸਰ, ਨਿਆਂਧੀਸ਼, ਮੁਨਸਫ਼ , ਜਸਟਿਸ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਜੱਜ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Judge_ਜੱਜ: ਭਾਰਤੀ ਦੰਡ  ਸੰਘਤਾ  ਦੀ ਧਾਰਾ  19 ਵਿਚ ਜੱਜ ਸ਼ਬਦ  ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-
	       ਸ਼ਬਦ ‘‘ਜੱਜ’’ ਤੋਂ ਮੁਰਾਦ ਹੈ  ਨ ਕੇਵਲ  ਅਜਿਹਾ ਹਰਿਕ ਵਿਅਕਤੀ  ਜਿਸ ਨੂੰ ਪਦਵੀ  ਵਜੋਂ  ਜੱਜ ਦਾ ਪਦ-ਨਾਂ ਦਿੱਤਾ ਗਿਆ ਹੈ, ਸਗੋਂ  ਹਰਿਕ ਉਹ ਵਿਅਕਤੀ ਵੀ, ਜੋ  ਕਿਸੇ ਕਾਨੂੰਨੀ ਕਾਰਵਾਈ  ਵਿੱਚ, ਭਾਵੇਂ ਉਹ ਦੀਵਾਨੀ  ਹੋਵੇ ਜਾਂ ਫ਼ੌਜਦਾਰੀ , ਅੰਤਮ ਨਿਰਣਾ  ਜਾਂ ਅਜਿਹਾ ਨਿਰਣਾ ਦੇਣ  ਲਈ  ਕਾਨੂੰਨ  ਦੁਆਰਾ ਸ਼ਕਤੀ-ਪ੍ਰਾਪਤ ਹੈ, ਜੋ ਉਸਦੇ ਵਿਰੁੱਧ  ਅਪੀਲ  ਨ ਹੋਣ  ਦੀ ਸੂਰਤ  ਵਿਚ ਅੰਤਮ ਹੋਵੇਗਾ, ਜਾਂ ਅਜਿਹਾ ਨਿਰਣਾ ਜੋ ਕਿਸੇ ਹੋਰ  ਅਥਾਰਿਟੀ  ਦੁਆਰਾ ਪੁਸ਼ਟੀ ਕੀਤੇ ਜਾਣ  ਤੇ ਅੰਤਮ ਹੋ ਜਾਵੇਗਾ, ਜਾਂ
	       ਜੋ ਵਿਅਕਤੀਆਂ ਦੀ ਉਸ ਬੌਡੀ  ਵਿਚੋਂ ਇੱਕ ਹੈ, ਵਿਅਕਤੀਆਂ ਦੀ ਜਿਹੜੀ ਬੌਡੀ ਅਜਿਹਾ ਨਿਰਣਾ ਦੇਣ ਲਈ ਕਾਨੂੰਨ ਦੁਆਰਾ ਸ਼ਕਤੀ-ਪ੍ਰਾਪਤ ਹੈ।’’
	       ਬ੍ਰਜ ਨੰਦਨ ਸਿਨ੍ਹਾ ਬਨਾਮ ਜਿਉਤੀ ਨਰਾਇਨ ਵਿਚ ਸਰਵ_ਉੱਚ ਅਦਾਲਤ  ਅਨੁਸਾਰ ਅੰਤਮ ਨਿਰਣਾ ਦੇਣ ਦਾ ਇਖ਼ਤਿਆਰ  ਹਾਸਲ ਹੋਣਾ ਅਦਾਲਤ ਦਾ ਬੁਨਿਆਦੀ ਲੱਛਣ  ਹੈ। ਉੱਤਰ  ਪ੍ਰਦੇਸ਼ ਵਿਚ ਪੰਚਾਇਤੀ ਅਦਾਲਤ ਦੇ ਮੈਂਬਰ ਨੂੰ ਜੱਜ ਮੰਨਿਆਂ ਜਾਂਦਾ ਹੈ।
	       ਇਸ ਹੀ ਧਾਰਾ ਦੇ ਹੇਠਾਂ ਦਿੱਤੇ  ਗਏ ਦ੍ਰਿਸ਼ਟਾਂਤ  (ਸ) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸਪੁਰਦਗੀ ਮੈਜਿਸਟਰੇਟ  ਨੂੰ ਜੱਜ ਨਹੀਂ  ਮੰਨਿਆਂ ਜਾ ਸਕਦਾ।  
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਜੱਜ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਜੱਜ : ਅਦਾਲਤ ਵਿਚ ਨਿਆਂ ਕਰਨ ਲਈ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੂੰ ਜੱਜ ਕਿਹਾ ਜਾਂਦਾ ਹੈ। ਇਹ ਅਧਿਕਾਰੀ ਦੇਸ਼ ਦੀਆਂ ਅਦਾਲਤਾਂ ਵਿਚ ਕਾਨੂੰਨ ਨੂੰ ਲਾਗੂ ਕਰਨ ਅਤੇ ਇਸ ਦੀ ਸਹੀ ਵਿਆਖਿਆ ਦਾ ਜ਼ਿੰਮੇਵਾਰ ਹੁੰਦਾ ਹੈ। ਇਸ ਦੀ ਸਹਾਇਤਾ ਲਈ ਜਿਊਰੀ ਵੀ ਨਿਯੁਕਤ ਹੁੰਦੀ ਹੈ। ਜੱਜ ਸਜ਼ਾ ਸੁਣਾਉਂਦਾ ਹੈ ਅਤੇ ਅਦਾਲਤ ਦੇ ਫ਼ੈਸਲੇ ਨੂੰ ਰਿਕਾਰਡ ਕਰਦਾ ਹੈ।
	          ਜੱਜਾਂ ਦੀ ਨਿਯੁਕਤੀ ਸਬੰਧੀ ਵੱਖ ਵੱਖ ਦੇਸ਼ਾਂ ਵਿਚ ਵੱਖ-ਵੱਖ ਨਿਯਮ ਬਣਾਏ ਗਏ ਹਨ। ਆਮ ਨਿਯਮ ਇਹ ਹੈ ਕਿ ਜੱਜਾਂ ਦੀ ਨਿਯੁਕਤੀ ਨਿਸਚਿਤ ਸਮੇਂ ਲਈ ਜਾਂ ਨਿਸਚਿਤ ਉਮਰ ਤੱਕ ਹੁੰਦੀ ਹੈ ਜਿਸ ਪਿਛੋਂ ਉਨ੍ਹਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ।
	          ਜੱਜ ਲਈ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਇਹ ਸਾਬਤ ਹੋ ਜਾਵੇ ਕਿ ਕੋਈ ਜੱਜ ਕਿਸੇ ਇਕ ਧਿਰ ਵਿਚ ਦਿਲਸਚਪੀ ਰੱਖਦਾ ਹੈ ਤਾਂ ਉਸ ਨੂੰ ਉਸ ਮੁਕੱਦਮੇ ਵਿਚ ਫੈਸਲਾ ਦੇਣ ਲਈ ਨਿਯੁਕਤ ਨਹੀਂ ਕੀਤਾ ਜਾ ਸਕਦਾ। ਰਿਟਾਇਰ ਹੋਣ ਪਿੱਛੋਂ ਜੱਜ ਉਸ ਅਦਾਲਤ ਵਿਚ ਜਿਥੇ ਉਹ ਆਪ ਜੱਜ ਰਿਹਾ ਹੋਵੇ, ਵਕਾਲਤ ਨਹੀਂ ਕਰ ਸਕਦਾ। ਉਹ ਆਪਣੇ ਦੁਆਰਾ ਦਿਤੇ ਠੀਕ ਜਾਂ ਗਲਤ ਕਿਸੇ ਫੈਸਲੇ ਲਈ ਕਿਸੇ ਧਿਰ ਨੂੰ ਜੁਆਬਦੇਹ ਨਹੀਂ ਹੁੰਦਾ। ਹਰ ਜੱਜ ਨੂੰ ਅਦਾਲਤ ਦੇ ਸੈਸ਼ਨ ਦੌਰਾਨ ਕੀਤੀ ਗਈ ਅਦਾਲਤ ਦੀ ਮਾਨਹਾਨੀ ਲਈ ਸਜ਼ਾ ਦੇਣ ਦਾ ਅਧਿਕਾਰ ਹੁੰਦਾ ਹੈ।
	          ਜ਼ਿਲ੍ਹਾ ਅਦਾਲਤ, ਸੈਸ਼ਨ ਅਦਾਲਤ, ਹਾਈਕੋਰਟ ਅਤੇ ਸੁਪਰੀਮ ਕੋਰਟ ਵਿਚ ਵੱਖ-ਵੱਖ ਦਰਜੇ ਦੇ ਜੱਜ ਹੁੰਦੇ ਹਨ। ਛੋਟੀ ਅਦਾਲਤ ਦਾ ਜੱਜ ਤਰੱਕੀ ਦੇ ਕੇ ਵੱਡੀ ਅਦਾਲਤ ਵਿਚ ਭੇਜਿਆ ਜਾ ਸਕਦਾ ਹੈ।
	          ਹ. ਪੁ.––ਐਨ. ਬ੍ਰਿ. 13 : 125; ਐਨ. ਬ੍ਰਿ. ਮਾ. 5 : 626; ਐਨ. ਅਮੈ. 16 : 231
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First