ਝਾਲਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝਾਲਰ (ਨਾਂ,ਇ) ਜਰੀ, ਰੇਸ਼ਮ, ਮੋਤੀ ਜਾਂ ਕੱਪੜੇ ਆਦਿ ਦਾ ਬਣਾਇਆ ਲਟਕਵਾਂ ਹਾਸ਼ੀਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝਾਲਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝਾਲਰ [ਨਾਂਇ] ਲਮਕਦੀ ਹੋਈ ਕਪੜੇ ਦੀ ਕੰਨੀ; ਜ਼ਰੀ ਆਦਿ ਦਾ ਲਮਕਦਾ ਹਾਸ਼ੀਆ ਜੋ ਸਜਾਵਟ ਲਈ ਕਪੜੇ ਉੱਤੇ ਲਾਇਆ ਜਾਂਦਾ ਹੈ; ਬਲ਼ਦ ਦੀ ਗਰਦਨ ਥੱਲੇ ਲਮਕਦਾ ਮਾਸ; ਮਕਾਨ ਦਾ ਵਾਧਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝਾਲਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਝਾਲਰ. ਸੰਗ੍ਯਾ—ਰੇਸ਼ਮ ਜ਼ਰੀ ਮੋਤੀ ਆਦਿ ਦਾ ਲਟਕਦਾ ਹ਼ਾਸ਼ੀਆ। ੨ ਵਿਜਯ ਘੰਟਾ. ਦੇਖੋ, ਜਯ ਘੰਟਾ. “ਝਾਲਰ ਤਾਲ ਮ੍ਰਿਦੰਗ ਉਪੰਗ.” (ਚੰਡੀ ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝਾਲਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਝਾਲਰ, (ਪ੍ਰਾਕ੍ਰਿਤ : झल्लरी; ਸੰਸਕ੍ਰਿਤ :  झल्लरी=ਕੁੰਡਲ) \ ਇਸਤਰੀ ਲਿੰਗ : ੧. ਲਮਕਦੀ ਹੋਈ ਕੰਨੀ, ਪੱਗ ਆਦਿ ਦੀ ਸਿਰੇ ਦੀ ਡੋਰੀ; ੨. ਰੇਸ਼ਮ, ਜ਼ਰੀ ਆਦਿ ਦਾ ਲਮਕਦਾ ਹਾਸ਼ੀਆ ਜੋ ਸਜਾਵਟ ਲਈ ਕਪੜਿਆਂ ਤੇ ਲਾਉਂਦੇ ਹਨ, ਸੰਜਾਫ, ਗੋਠ; ੩. ਬਲਦ ਦੀ ਗਰਦਣ ਥੱਲੇ ਲਮਕਦਾ ਮਾਸ

–ਝਾਲਰਦਾਰ, ਵਿਸ਼ੇਸ਼ਣ : ਜਿਸ ਨੂੰ ਝਾਲਰ ਲੱਗੀ ਹੋਵੇ, ਝਾਲਰ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-29-04-40-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.