ਝਾੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝਾੜਾ (ਨਾਂ,ਪੁ) ਮਨੁੱਖੀ ਮਲ; ਵੇਖੋ : ਹਥੌਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝਾੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝਾੜਾ [ਨਾਂਪੁ] ਮੰਤਰ ਪੜ੍ਹ ਕੇ ਰੋਗ ਦੂਰ ਕਰਨ ਦਾ ਭਾਵ, ਜਾਦੂ-ਟੂਣੇ ਦਾ ਅਸਰ ਖ਼ਤਮ ਕਰਨ ਦਾ ਭਾਵ, ਹਥੌਲ਼ਾ; ਟੱਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝਾੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਝਾੜਾ. ਸੰਗ੍ਯਾ—ਝਗੜਾ. “ਤੁਮ ਸਿਉ ਨਾਹੀ ਕਿਛੁ ਝਾੜਾ.” (ਮਾਰੂ ਸੋਲਹੇ ਮ: ੫) ੨ ਤੰਤ੍ਰਸ਼ਾਸਤ੍ਰ ਅਨੁਸਾਰ ਰੋਗ ਅਤੇ ਦੁੱਖ ਝਾੜਨ ਦੀ ਇੱਕ ਕ੍ਰਿਯਾ. ਮੰਤ੍ਰਜਪ ਕਰਕੇ ਮੋਰਪੰਖ ਅਥਵਾ ਟਾਹਣੀ ਨਾਲ ਰੋਗ ਦੇ ਝਾੜਨ ਦਾ ਢਕਵੰਜ । ੩ ਅੰਤੜੀ ਵਿੱਚੋਂ ਝੜਿਆ ਹੋਇਆ, ਵਿ੄੠. ਗੂੰਹ । ੪ ਕੂੜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝਾੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਝਾੜਾ (ਸੰ.। ਦੇਖੋ , ਝਗਰਾ। ਝਗੜਾ ਤੋਂ ਝੇੜਾ , ਝਾੜਾ ਆਦਿ) ਝਗੜਾ। ਯਥਾ-‘ਤੁਮ ਸਿਉ ਨਾਹੀ ਕਿਛੁ ਝਾੜਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਝਾੜਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਝਾੜਾ, (ਝਾੜ (ਨਾ) +ਆ) \ ਪੁਲਿੰਗ : ੧. ਪਖਾਨਾ, ਟੱਟੀ; ੨. ਜਾਦੂ, ਟੂਣਾ; ੩. ਲੁਕੀ ਹੋਈ ਚੀਜ਼ ਨੂੰ ਭਾਲਣ ਦਾ ਭਾਵ; ੪. ਕੂੜਾ

–ਝਾੜਾ ਕਰਨਾ, ਕਿਰਿਆ ਸਮਾਸੀ : ਮੰਤਰ ਪੜ੍ਹਨਾ, ਜਾਦੂ ਟੂਣੇ ਦੇ ਅਸਰ ਨੂੰ ਦੂਰ ਕਰਨਾ, ਹਥੌਲਾ ਕਰਨਾ

–ਝਾੜਾ ਝਪਟਾ, ਪੁਲਿੰਗ : ੧. ਜਾਦੂ ਟੂਣਾ; ੨. ਕਿਸੇ ਦੀ ਢੂੰਡ

(ਭਾਈ ਬਿਸ਼ਨਦਾਸ ਪੁਰੀ)

–ਝਾੜਾ ਦੇਣਾ, ਮੁਹਾਵਰਾ :  ਜਾਦੂ ਕਰਨਾ, ਹਥੌਲਾ ਕਰਨਾ

–ਝਾੜਾ ਪਾਉਣਾ; (ਫੂਕਣਾ), ਮੁਹਾਵਰਾ : ਝਾੜਾ ਕਰਨਾ, ਧੋਖਾ ਦੇਣਾ

–ਝਾੜੇ ਜਾਣਾ, (ਫਿਰਨਾ), ਮੁਹਾਵਰਾ : ਟੱਟੀ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-30-12-55-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.