ਟਟੀਹਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਟੀਹਰੀ (ਨਾਂ,ਇ) ਲੰਮੀਆਂ ਲੱਤਾਂ ਅਤੇ ਭੂਸਲੇ ਰੰਗ ਦੀ ਪਾਣੀ ਕਿਨਾਰੇ ਰਹਿਣ ਦੀ ਆਦੀ ਚਿੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟਟੀਹਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਟੀਹਰੀ. ਸੰ. ਟਿੱਟਿਭੀ ਅਤੇ ਸ਼ਰਾਟਿ. ਸੰਗ੍ਯਾ—ਪਾਣੀ ਦੇ ਕਿਨਾਰੇ ਰਹਿਣ ਵਾਲੀ ਇੱਕ ਛੋਟੀ ਚਿੜੀ , ਜਿਸ ਦੀਆਂ ਲੱਤਾਂ ਲੰਮੀਆਂ ਹੁੰਦੀਆਂ ਹਨ. ਲੋਕਾਂ ਦੀ ਅਖਾਉਤ ਹੈ ਕਿ ਟਟੀਹਰੀ ਰਾਤ ਨੂੰ ਲੱਤਾਂ ਆਕਾਸ਼ ਵੱਲ ਕਰਕੇ ਸੌਂਦੀ ਹੈ ਕਿ ਕਿਤੇ ਆਕਾਸ਼ ਮੰਡਲ ਡਿਗ ਨਾ ਪਵੇ. ਇਹ ਦ੍ਰਿਤ ਉਸ ਆਦਮੀ ਲਈ ਵਰਤਿਆ ਜਾਂਦਾ ਹੈ, ਜੋ ਅਸਮਰਥ ਹੋਣ ਪੁਰ ਭੀ ਆਖੇ ਕਿ ਅਮੁਕਾ ਵਡਾ ਕੰਮ ਮੈਥੋਂ ਬਿਨਾ ਨਹੀਂ ਹੋ ਸਕਦਾ. ਜਹਾਂਗੀਰ ਬਾਦਸ਼ਾਹ ਨੇ ਇਸ ਦਾ ਨਾਉਂ ਬਦ ਆਵਾਜ਼ ਰੱਖਿਆ ਸੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਟੀਹਰੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਟੀਹਰੀ (Lapuring) : ਇਹ ਕੈਰਾਡ੍ਰਾਇਫ਼ਾੱਰਮੀਜ਼ ਵਰਗ ਦੀ ਕੈਰਾਡ੍ਰਾਇਡੀ ਕੁਲ ਅਤੇ ਵਾਨੈੱਲਸ (Vanellus) ਪ੍ਰਜਾਤੀ ਦਾ ਪੰਛੀ ਹੈ। ਇਹ ਪੁਰਾਣੀਂ ਦੁਨੀਆ ਦੇ ਉੱਤਰੀ ਹਿੱਸੇ ਵਿਚ ਯੂਰਪ ਤੋਂ ਸਾਇਬੇਰੀਆ ਤਕ ਮਿਲਦਾ ਹੈ ਪਰ ਸਰਦੀ ਵਿਚ ਇਹ ਦੱਖਣ ਵੱਲ ਅਫਰੀਕਾ, ਭਾਰਤ ਤੇ ਜਾਪਾਨ ਤਕ ਪ੍ਰਵਾਸ ਕਰ ਜਾਂਦਾ ਹੈ।
ਇਹ ਇਕ ਵੱਡਾ, ਲੰਮੀਆਂ ਲੱਤਾਂ ਵਾਲਾ ਪੰਛੀ ਹੈ ਜਿਸ ਦੇ ਪਰ ਚੌੜੇ ਤੇ ਗੋਲ-ਗੋਲ, ਤਰਕੀਬਨ 30 ਸੈਂ. ਮੀ. ਲੰਮੇ ਹੁੰਦੇ ਹਨ। ਖੰਭਾਂ ਦਾ ਰੰਗ ਬਹੁਤਾ ਕਰਕੇ ਕਾਲਾ, ਹਰਾ ਜਿਹਾ ਅਤੇ ਚਿੱਟਾ ਹੁੰਦਾ ਹੈ ਅਤੇ ਸਿਰ ਤੇ ਕਲਗੀ ਹੁੰਦੀ ਹੈ।
ਇਹ ਖੁਲ੍ਹੇ ਖੇਤਾਂ ਤੇ ਬਾਗ਼ਾਂ ਵਿਚ ਮਿਲਦੇ ਹਨ। ਇਹ ਜ਼ਮੀਨ ਉਤੇ ਕਿਸੇ ਟੋਏ ਵਿਚ ਘਾਹ ਰਖਕੇ ਆਲ੍ਹਣਾ ਬਣਾਉਂਦੇ ਅਤੇ ਉਸ ਵਿਚ ਆਮ ਤੌਰ ਤੇ ਚਾਰ, ਭੂਰੇ ਜਿਹੇ ਰੰਗ ਦੇ ਕਾਲੇ ਚਟਾਖਾਂ ਵਾਲੇ ਅੰਡੇ ਦਿੰਦੇ ਹਨ। ਇਹ ਕੀੜੇ-ਮਕੌੜੇ ਰੀੜ-ਰਹਿਤ ਪ੍ਰਾਣੀ (ਵਰਮ), ਬੀਜ, ਕਾਈ ਆਦਿ ਖਾਂਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-07-03-29-19, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. 13 : 719
ਵਿਚਾਰ / ਸੁਝਾਅ
Please Login First