ਟਰੈਕ ਬਾਲ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Trackball
ਟਰੈਕ ਬਾਲ ਮਾਊਸ ਵਾਂਗ ਹੀ ਹੁੰਦੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਇਸ ਵਿੱਚ ਗੇਂਦ (ਬਾਲ) ਹੇਠਾਂ ਦੀ ਬਜਾਏ ਉਪਰ ਵੱਲ ਹੁੰਦੀ ਹੈ। ਗੇਂਦ ਦੇ ਨਾਲ ਇਕ ਤੋਂ ਤਿੰਨ ਤੱਕ ਬਟਨ ਵੀ ਲੱਗੇ ਹੁੰਦੇ ਹਨ। ਬਾਲ ਨੂੰ ਹਥੇਲੀ , ਅੰਗੂਠੇ ਜਾਂ ਉਂਗਲ ਨਾਲ ਘੁੰਮਾ ਕੇ ਕਰਸਰ ਨੂੰ ਗਤੀਮਾਨ ਕੀਤਾ ਜਾ ਸਕਦਾ ਹੈ। ਇਸ ਉੱਤੇ ਲੱਗੇ ਬਟਨ ਮਾਊਸ ਦੇ ਬਟਨਾਂ ਦੀ ਤਰ੍ਹਾਂ ਕੰਮ ਕਰਦੇ ਹਨ। ਮਾਊਸ ਵਾਂਗ ਟਰੈਕ ਬਾਲ ਨੂੰ ਇਧਰ-ਓਧਰ ਘੁੰਮਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਇਸ ਨੂੰ ਇਕ ਥਾਂ ਉੱਤੇ ਟਿਕਾ ਕੇ ਹੀ ਰੱਖਿਆ ਜਾਂਦਾ ਹੈ। ਉਚਾਵੇਂ (ਪੋਰਟੇਬਲ) ਕੰਪਿਊਟਰਾਂ ਵਿੱਚ ਟਰੈਕ ਬਾਲ ਕਾਫ਼ੀ ਲੋਕ-ਪ੍ਰਿਆ ਹੈ। ਅੱਜ ਬਾਜ਼ਾਰ ਵਿੱਚ ਵਾਇਰਲੈੱਸ (ਬੇਤਾਰ) ਟਰੈਕ ਬਾਲ ਵੀ ਉਪਲਬਧ ਹਨ। ਵਾਇਰਲੈੱਸ ਟਰੈਕ ਬਾਲ ਸੀਪੀਯੂ ਨਾਲ ਤਾਰ ਰਾਹੀਂ ਜੋੜਨ ਦੀ ਬਜਾਏ ਰੇਡੀਓ ਸਿਗਨਲ ਰਾਹੀਂ ਜੋੜੇ ਜਾਂਦੇ ਹਨ। ਲੈਪਟਾਪ ਕੰਪਿਊਟਰਾਂ ਵਿੱਚ ਸਕਰੋਲ ਕਰਨ ਅਤੇ ਮਾਊਸ ਵਾਲਾ ਕੰਮ ਲੈਣ ਲਈ ਜਿਹੜੀ ਤਕਨਾਲੋਜੀ ਵਰਤੀ ਜਾਂਦੀ ਹੈ, ਉਹ ਟਰੈਕ ਬਾਲ ਦੇ ਸਿਧਾਂਤ 'ਤੇ ਅਧਾਰਿਤ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First