ਟਾਂਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਾਂਡਾ (ਨਾਂ,ਪੁ) ਜੁਆਰ, ਮੱਕੀ, ਬਾਜਰੇ ਆਦਿ ਦਾ ਕਾਨਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟਾਂਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਾਂਡਾ 1 [ਨਾਂਪੁ] ਜਵਾਰ ਬਾਜਰੇ ਆਦਿ ਦਾ ਕਾਨਾ 2 [ਨਾਂਪੁ] ਸਿਰਕੀਆਂ ਵਿੱਚ ਰਹਿਣ ਵਾਲ਼ੀ ਇੱਕ ਜਾਤੀ ਦਾ ਨਾਮ 3 [ਨਾਂਪੁ] ਵਪਾਰਕ ਸਮੱਗਰੀ ਨਾਲ਼ ਲੱਦਿਆ ਬੈਲਾਂ ਦਾ ਝੁੰਡ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟਾਂਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਾਂਡਾ. ਡਿੰਗ. ਸੰਗ੍ਯਾ—ਅੰਨ ਆਦਿ ਵਪਾਰ ਦੀ ਸਾਮਗ੍ਰੀ ਨਾਲ ਲੱਦਿਆ ਹੋਇਆ ਬੈਲਾਂ ਦਾ ਝੁੰਡ. “ਮੇਰਾ ਟਾਂਡਾ ਲਾਦਿਆ ਜਾਇ ਰੇ!” (ਗਉ ਰਵਿਦਾਸ) ੨ ਵਪਾਰੀਆਂ ਦੀ ਟੋਲੀ । ੩ ਵਣਜਾਰਿਆਂ ਦੀ ਆਬਾਦੀ। ੪ ਜਵਾਰ ਅਤੇ ਮੱਕੀ ਦਾ ਕਾਂਡ. ਕਾਨਾ । ੫ ਯੂ.ਪੀ. ਦੇ ਇਲਾਕੇ ਫੈਜਾਬਾਦ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਗੋਗਰਾ ਨਦੀ ਦੇ ਕਿਨਾਰੇ ਆਬਾਦ ਹੈ. ਕਿਸੇ ਸਮੇਂ ਇੱਥੇ ਢਾਕੇ ਜੇਹੀ ਸੁੰਦਰ ਮਲਮਲ ਬਣਦੀ ਸੀ. ਹੁਣ ਭੀ ਇੱਥੇ ਦੀਆਂ ਛੀਟਾਂ ਅਤੇ ਜਾਮਦਾਨੀਆਂ ਬਹੁਤ ਪ੍ਰਸਿੱਧ ਹਨ। ੬ ਦੇਖੋ, ਟਾਲ੍ਹੀਸਾਹਿਬ ੫.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਾਂਡਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਟਾਂਡਾ* (ਸੰ.। ਹਿੰਦੀ) ਖੇਪ , ਮਾਲ। ਯਥਾ-‘ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ’। ਤਥਾ-‘ਇਨ ਬਿਧਿ ਟਾਂਡਾ ਬਿਸਾਹਿਓ’।
----------
* ਬਨਜਾਰੇ ਮਾਲ ਬੈਲਾਂ ਤੇ ਲੱਦ ਕੇ ਲੈ ਜਾਂਦੇ ਹਨ, ਇਸ ਸਾਰੇ ਲੱਦੇ ਹੋਏ ਬੈਲਾਂ ਦੇ ਝੁੰਡ ਨੂੰ ਬੀ ਟਾਂਡਾ ਕਹਿੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਟਾਂਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਾਂਡਾ : ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਫ਼ੈਜ਼ਾਬਾਦ ਜ਼ਿਲ੍ਹੇ ਦਾ ਇਕ ਸ਼ਹਿਰ ਹੈ ਜੋ ਅਵਧ-ਰੋਹੇਲਖੰਡ ਰੇਲ-ਰਾਹ ਉੱਤੇ ਅਕਬਰਪੁਰ ਸਟੇਸ਼ਨ ਤੋਂ ਲਗਭਗ 20 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਹ ਸ਼ਹਿਰ ਫਰਰੁਖ਼ ਸਿਯਰ ਨੇ ਮੁਹੰਮਦ ਹਯਾਤ ਨਾਂ ਦੇ ਕਿਸੇ ਵਿਅਕਤੀ ਨੂੰ ਦਿੱਤਾ ਸੀ ਅਤੇ ਇਸ ਸ਼ਹਿਰ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਤੇ ਮਹੱਤਵ ਵਧਣ ਲੱਗਾ। 18ਵੀਂ ਸਦੀ ਦੇ ਅੰਤ ਵਿਚ ਅਵਧ ਦੇ ਨਵਾਬ ਸਾਅਦਤ ਅਲੀ ਖਾਂ ਨੇ ਇਸ ਸ਼ਹਿਰ ਦੇ ਵਿਕਾਸ ਵਿਚ ਖਾਸ ਦਿਲਚਸਪੀ ਲਈ ਜਿਸ ਕਰਕੇ ਉਸ ਨੇ ਸ਼ਹਿਰ ਵਿਚ ਕਈ ਸਰਕਾਰੀ ਦਫ਼ਤਰ ਸਥਾਪਿਤ ਕੀਤੇ।
ਇਹ ਸ਼ਹਿਰ ਦੀ ਬਹੁਤੀ ਪ੍ਰਸਿੱਧੀ ਕੱਪੜੇ ਦੀ ਦਸਤਕਾਰੀ ਕਰਕੇ ਹੀ ਰਹੀ ਹੈ। ਕੱਪੜਾ ਬੁਣਨ ਦੇ ਪੱਖ ਤੋਂ ਇਹ ਸ਼ਹਿਰ ਭਾਰਤ ਦੇ ਬਹੁਤ ਮਹੱਤਵਪੂਰਨ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ ਤੇ ਇਥੋਂ ਦੀ ਮਲਮਲ ਢਾਕੇ ਦੀ ਮਲਮਲ ਦੇ ਬਰਾਬਰ ਗਿਣੀ ਜਾਂਦੀ ਸੀ। ਬਾਅਦ ਵਿਚ ਯੂਰਪੀ ਵਪਾਰੀ ਇਥੇ ਆ ਵਸੇ। ਉਨ੍ਹਾਂ ਨੇ ਕੱਪੜੇ ਦੀ ਬੁਣਾਈ ਦੇ ਨਵੇਂ ਨਵੇਂ ਢੰਗ ਅਤੇ ਨਮੂਨੇ ਚਾਲੂ ਕੀਤੇ। ਅਮਰੀਕੀ ਖਾਨਾਜੰਗੀ ਸਮੇਂ ਟਾਂਡੇ ਦੇ ਇਸ ਘਰੇਲੂ ਉਦਯੋਗ ਨੂੰ ਕਾਫ਼ੀ ਧੱਕਾ ਲੱਗਾ ਪਰ ਬਾਅਦ ਵਿਚ ਇਹ ਫਿਰ ਤੋਂ ਉੱਨਤ ਹੋ ਗਿਆ। ਸੰਨ 1865 ਵਿਚ ਟਾਂਡਾ ਦੀ ਮਿਊਂਸਪਲਟੀ ਬਣੀ ਜੋ ਇਸ ਦੇ ਨਾਲ ਲਗਦੇ ਸ਼ਹਿਰ ਮੁਬਾਰਕਪੁਰ ਨਾਲ ਸਾਂਝੀ ਸੀ। ਸ਼ਹਿਰ ਵਿਚ 20ਵੀਂ ਸਦੀ ਦੇ ਸ਼ੁਰੂ ਵਿਚ 1100 ਤੋਂ ਵੱਧ ਖੱਡੀਆਂ, ਰੰਗਾਈ ਅਤੇ ਛਪਾਈ ਕਰਨ ਵਾਲੇ ਕਾਰੀਗਰ ਵੀ ਵੱਡੀ ਗਿਣਤੀ ਵਿਚ ਸਨ। ਇਥੇ ਕਈ ਕਿਸਮ ਦਾ ਸੂਤੀ ਕਪੜਾ ਬਣਾਇਆ ਜਾਂਦਾ ਸੀ ਜਿਸ ਵਿਚ ਕਈ ਨਮੂਨੇ ਰੰਗੇ ਹੋਏ ਧਾਗਿਆਂ ਨਾਲ ਬੁਣ ਕੇ ਹੀ ਬਣਾਏ ਜਾਂਦੇ ਸਨ। ਛਪਾਈ ਕਰਨ ਲਈ ਕੱਪੜਾ ਬਾਹਰੋਂ ਆਉਂਦਾ ਸੀ। ਸੂਤੀ ਕੱਪੜੇ ਦੀ ਇਕ ਖਾਸ ਕਿਸਮ ਸੀ ਜਿਸ ਨੂੰ ‘ਜਾਮਦਾਂਨੀ’ ਕਿਹਾ ਜਾਂਦਾ ਸੀ ਤੇ ਇਸ ਕੱਪੜੇ ਲਈ ਟਾਂਡਾ ਸ਼ਹਿਰ ਮਸ਼ਹੂਰ ਸੀ। ਹੁਣ ਵੀ ਕੁਝ ਜੁਲਾਹੇ ਵਿਚ ਕੱਪੜਾ ਤਿਆਰ ਕਰਦੇ ਹਨ।
ਆਬਾਦੀ––70,605 (1991)
26° 33' ਉ. ਵਿਥ.; 82° 42' ਪੂ. ਲੰਬ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-26-03-55-44, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ. 23 : 220
ਟਾਂਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਾਂਡਾ : ਇਸ ਨੂੰ ਟਾਂਡਾ ਬਦਰੀਦਾਨ ਵੀ ਕਹਿੰਦੇ ਹਨ। ਇਹ ਭਾਰਤ ਦੇ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦਾ ਸ਼ਹਿਰ ਹੈ ਜੋ ਮੁਰਾਦਾਬਾਦ ਤੋਂ ਨੈਨੀਤਾਲ ਜਾਣ ਵਾਲੀ ਸੜਕ ਉੱਤੇ ਵਾਕਿਆ ਹੈ। ਪਹਿਲਾਂ ਪਹਿਲ ਇਹ ਸ਼ਹਿਰ ਅਨਾਜ ਢੋਣ ਵਾਲਿਆਂ, ਜਿਨ੍ਹਾਂ ਨੂੰ ਬਣਜਾਰੇ ਕਿਹਾ ਜਾਂਦਾ ਹੈ, ਦੇ ਕੁਝ ਚਿਰ ਲਈ ਠਹਿਰਣ ਦੀ ਥਾਂ ਹੁੰਦਾ ਸੀ। ਹੁਣ ਵੀ ਇਥੇ ਬਹੁਤੀ ਆਬਾਦੀ ਉਨ੍ਹਾਂ ਲੋਕਾਂ ਦੀ ਹੀ ਹੈ। ਇਨ੍ਹਾਂ ਦਾ ਮੁੱਖ ਕਿੱਤਾ ਕਮਾਊਂ ਪਹਾੜਾਂ ਤੋਂ ਅਤੇ ਤਰਾਈ ਦੇ ਇਲਾਕੇ ਤੋਂ ਜੀਰੀ ਖਰੀਦਣਾ ਹੈ ਜੋ ਇਹ ਆਪਣੀਆਂ ਖੱਚਰਾਂ ਤੇ ਲੱਦ ਕੇ ਟਾਂਡਾ ਲੈ ਆਉਂਦੇ ਹਨ ਤੇ ਇਥੇ ਔਰਤਾਂ ਜੀਰੀ ਨੂੰ ਛੜ ਕੇ ਚੌਲ ਕਢਦੀਆਂ ਹਨ ਤੇ ਚੌਲਾਂ ਨੂੰ ਫਿਰ ਮੁਰਾਦਾਬਾਦ ਰੇਲਵੇ ਸਟੇਸ਼ਨ ਤੇ ਭੇਜਿਆ ਜਾਂਦਾ ਹੈ।
ਆਬਾਦੀ––29,328 (1991)
28° 58' ਉ. ਵਿਥ.; 78° 57' ਪੂ. ਲੰਬ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-26-03-56-44, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ. 23 : 221
ਟਾਂਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਾਂਡਾ : ਇਹ ਭਾਰਤ ਦੇ ਸਾਬਕਾ ਪੂਰਬੀ ਬੰਗਾਲ ਅਤੇ ਆਸਾਮ ਰਾਜ ਦੇ ਮਾਲਦਾ ਜ਼ਿਲ੍ਹੇ ਦਾ (ਅੱਜਕੱਲ੍ਹ ਪੱਛਮੀ ਬੰਗਾਲ ਵਿਚ) ਇਕ ਪੁਰਾਤਨ ਸ਼ਹਿਰ ਸੀ ਜੋ ਗਉਰ ਸ਼ਹਿਰ ਦੇ ਪੱਤਨ ਤੋਂ ਬਾਅਦ ਬੰਗਾਲ ਦੀ ਰਾਜਧਾਨੀ ਵੀ ਰਿਹਾ। ਇਸ ਨੂੰ ਤਾਨਰਾ ਜਾਂ ਟਾਨਰਾ ਵੀ ਕਿਹਾ ਜਾਂਦਾ ਸੀ। ਸ਼ਹਿਰ ਦਾ ਇਤਿਹਾਸ ਬਹੁਤ ਅਸੱਪਸ਼ਟ ਹੈ। ਇਸ ਦੇ ਅਸਲੀ ਥਾਂ ਬਾਰੇ ਵੀ ਪੱਕੀ ਤਰ੍ਹਾਂ ਕੋਈ ਪਤਾ ਨਹੀਂ ਲੱਗ ਸਕਿਆ ਪਰ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਗਉਰ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੀ ਸੀ। ਟਾਂਡਾ ਦਾ ਪੁਰਾਣਾ ਸ਼ਹਿਰ ਦਰਿਆ ਪੁਰਾਲਾ ਦੇ ਹੜ੍ਹਾਂ ਕਾਰਣ ਪੂਰਾ ਹੀ ਰੁੜ੍ਹ ਗਿਆ ਸੀ ਤੇ ਨਵਾਂ ਸ਼ਹਿਰ ਜੋ ਉਸ ਥਾਂ ਤੇ ਜਾਂ ਉਸਦੇ ਨਜ਼ਦੀਕ ਆਬਾਦ ਹੋਇਆ ਉਸ ਦਾ ਨਾਂ ਵੀ ਟਾਂਡਾ ਵੀ ਰੱਖਿਆ ਗਿਆ ਜਿਸ ਦਾ ਜ਼ਿਕਰ ਜ਼ਿਲ੍ਹੇ ਦੇ ਰਿਕਾਰਡ ਵਿਚ ਟਾਂਡਾ ਜਾਂ ਟਾਨਰਾ ਦੇ ਤੌਰ ਤੇ ਮਿਲਦਾ ਹੈ। ਕੁਝ ਇਤਿਹਾਸਕਾਰਾਂ, ਖਾਸ ਕਰਕੇ ਸਟੀਵਰਟ ਅਨੁਸਾਰ ਪੱਛਮੀ ਬੰਗਾਲ ਦੇ ਅਖੀਰਲੇ ਦੋ ਅਫ਼ਗਾਨ ਰਾਜਿਆਂ ਨੇ ਗਉਰ ਦੇ ਪੂਰੀ ਤਰ੍ਹਾਂ ਉਜੜਨ ਤੋਂ ਪਹਿਲਾਂ ਹੀ 1564 ਈ. ਵਿਚ ਟਾਂਡਾ ਨੂੰ ਆਪਣਾ ਸਦਰ-ਮੁਕਾਮ ਬਣਾ ਲਿਆ ਸੀ। ਬੇਸ਼ਕ ਇਹ ਬਹੁਤ ਵਸੋਂ ਵਾਲਾ ਸ਼ਹਿਰ ਨਹੀਂ ਸੀ, ਫਿਰ ਵੀ 17ਵੀਂ ਸਦੀ ਦੇ ਮੱਧ ਤਕ ਇਹ ਬੰਗਾਲ ਦੇ ਮੁਗ਼ਲ ਗਵਰਨਰਾਂ ਦੀ ਮਨ ਪਸੰਦ ਰਿਹਾ। ਸੰਨ 1660 ਵਿਚ ਔਰੰਗਜ਼ੇਬ ਦੇ ਜਰਨੈਲ ਮੀਰ ਜੁਮਲਾ ਤੋਂ ਤੰਗ ਆ ਕੇ ਸ਼ਾਹ ਸੁਜਾ ਵੀ ਰਾਜਮਹੱਲ ਤੋਂ ਪਿਛੋਂ ਹਟਦਾ ਟਾਂਡੇ ਹੀ ਰੁਕਿਆ ਸੀ ਤੇ ਇਥੇ ਹੀ ਉਹ ਫ਼ੈਸਲਾਕੁੰਨ ਲੜਾਈ ਹੋਈ ਸੀ ਜਿਸ ਵਿਚ ਸ਼ਾਹ ਸੁਜਾ ਨੂੰ ਪੱਕੇ ਤੌਰ ਤੇ ਉਜਾੜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟਾਂਡਾ ਸ਼ਹਿਰ ਦਾ ਵੀ ਇਤਿਹਾਸ ਵਿਚ ਕਿਤੇ ਜ਼ਿਕਰ ਨਹੀਂ ਮਿਲਦਾ। ਮੁਗ਼ਲ ਗਵਰਨਰਾਂ ਨੇ ਵੀ ਟਾਂਡਾ ਦੀ ਥਾਂ ਰਾਜਮਹੱਲ ਅਤੇ ਢਾਕਾ ਸ਼ਹਿਰ ਨੂੰ ਹੀ ਮਹੱਤਵ ਦਿੱਤਾ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-26-03-57-39, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ. 23 : 221
ਵਿਚਾਰ / ਸੁਝਾਅ
Please Login First