ਟਾਹਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਹਲੀ (ਨਾਂ,ਇ) ਘਰ ਦੀਆਂ ਵਸਤਾਂ ਜਾਂ ਇਮਾਰਤ ਆਦਿ ਬਣਾਉਣ ਲਈ ਵਰਤੀਣ ਵਾਲਾ ਉੱਚੇ ਦਰਜੇ ਦੀ ਮਜ਼ਬੂਤ ਲੱਕੜ ਦਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟਾਹਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਹਲੀ [ਨਾਂਇ] ਰੁੱਖ ਦੀ ਇੱਕ ਕਿਸਮ, ਸ਼ੀਸ਼ਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟਾਹਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਹਲੀ. ਦੇਖੋ, ਟਾਲ੍ਹੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟਾਹਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟਾਹਲੀ : ਇਹ ਹਿਮਾਲੀਆ ਪਰਬਤ ਦੇ ਨੀਵੇਂ ਪਹਾੜਾਂ ਤੋਂ ਕੇਂਦਰੀ ਅਤੇ ਦੱਖਣੀ ਭਾਰਤ ਤੱਕ ਮਿਲਣ ਵਾਲਾ ਇਕ ਸਥਾਨਕ ਦਰਖ਼ਤ ਹੈ। ਇਸ ਨੂੰ ਅੰਗਰੇਜ਼ੀ ਵਿਚ ਬੌਂਬੇ ਰੋਜ਼ਵੁੱਡ ਅਤੇ ਬੌਂਬੇ ਬਲੈਕਵੁੱਡ ਕਿਹਾ ਜਾਂਦਾ ਹੈ। ਹਿੰਦੀ ਵਿਚ ਇਸ ਦਾ ਨਾਂ ਸ਼ੀਸ਼ਮ ਹੈ। ਬਨਸਪਤੀ ਜਗਤ ਵਿਚ ਇਸ ਨੂੰ ਡੈਲਬਰਗੀਆ ਲੈਟੀਫ਼ੋਲੀਆ (Dalbergia latifolia) ਕਿਹਾ ਜਾਂਦਾ ਹੈ।

            ਇਹ ਦਰਖ਼ਤ ਪਹਾੜੀ ਇਲਾਕਿਆਂ ਵਿਚ 1500 ਮੀ. ਦੀ ਉਚਾਈ ਤੱਕ ਬਹੁਤ ਮਿਲਦਾ ਹੈ। ਕੇਂਦਰੀ ਅਤੇ ਪੱਛਮੀ ਭਾਰਤ ਦੇ ਖੁੱਲ੍ਹੇ ਪਤਝੜੀ ਜੰਗਲਾਂ ਵਿਚ ਇਹ ਛੋਟਾ ਅਤੇ ਵਿੰਗ ਤੜਿੰਗਾ ਹੁੰਦਾ ਹੈ ਅਤੇ ਇਹ 10 ਮੀ. ਦੀ ਉਚਾਈ ਤੱਕ ਹੀ ਪਹੁੰਚਦਾ ਹੈ। ਦੱਖਣੀ ਭਾਰਤ ਦੇ ਤਰ ਇਲਾਕਿਆਂ ਵਿਚ ਇਹ ਦਰਖ਼ਤ ਕਾਫ਼ੀ ਲੰਬਾ ਹੋ ਜਾਂਦਾ ਹੈ ਅਤੇ 25 ਮੀ. ਤੱਕ ਦੀ ਉਚਾਈ ਆਮ ਹੀ ਹੁੰਦੀ ਹੈ। ਕਈ ਦਰਖ਼ਤ 35 ਮੀ. ਤੋਂ ਉਚੇ ਵੀ ਮਿਲਦੇ ਹਨ। ਇਹ ਦਰਖ਼ਤ ਕਾਫ਼ੀ ਫੈਲਣ ਵਾਲਾ ਅਤੇ ਉਪਰੋਂ ਛਾਂਦਾਰ ਸਿਰੇ ਵਾਲਾ ਹੁੰਦਾ ਹੈ। ਸਰਦੀਆਂ ਦੇ ਅਖ਼ੀਰ ਵਿਚ ਇਸ ਦੇ ਪੱਤੇ ਝੜਨੇ ਸ਼ੁਰੂ ਹੁੰਦੇ ਹਨ। ਇਸ ਦੇ ਪੱਤੇ ਦੀ ਡੰਡੀ ਲੰਮੀ ਹੁੰਦੀ ਹੈ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਪੱਤੇ ਦੀ ਬਗਲ ਵਿਚੋਂ ਫੁੱਲਾਂ ਦਾ ਸਮੂਹ ਨਿਕਲਦਾ ਹੈ। ਇਸ ਦਾ ਫਲ ਚਪਟੀ ਸ਼ਕਲ ਦਾ ਹੁੰਦਾ ਹੈ ਜਿਸ ਵਿਚ 1-3 ਬੀਜ ਹੁੰਦੇ ਹਨ। ਇਸ ਦਰਖ਼ਤ ਦੇ ਫੁੱਲ ਗਰਮ ਰੁੱਤ ਵਿਚ ਨਿਕਲਦੇ ਹਨ ਅਤੇ ਫਲ ਸਾਰਾ ਸਾਲ ਹੀ ਦਰਖ਼ਤ ਤੇ ਕੁਝ ਮਹੀਨਿਆਂ ਤੱਕ ਲੱਗੇ ਰਹਿੰਦੇ ਹਨ।

            ਇਸ ਦਰਖ਼ਤ ਤੋਂ ਬਹੁਮੁੱਲੀ ਪੱਕੀ ਅਤੇ ਸਖ਼ਤ ਲੱਕੜੀ ਪ੍ਰਾਪਤ ਹੁੰਦੀ ਹੈ। ਇਹ ਬਹੁਤ ਤੰਗ ਗ੍ਰੇਨ ਵਾਲੀ ਲੱਕੜੀ ਹੁੰਦੀ ਹੈ ਅਤੇ ਉਪਰ ਪਾਲਿਸ਼ ਬਹੁਤ ਸੁੰਦਰ ਹੁੰਦੀ ਹੈ ਅਤੇ ਇਹ ਹੰਢਣਸਾਰ ਫ਼ਰਨੀਚਰ ਵਾਸਤੇ ਬਹੁਤ ਚੰਗੀ ਮੰਨੀ ਜਾਂਦੀ ਹੈ।

            ਇਸ ਦਰਖ਼ਤ ਦੀ ਪੈਦਾਵਾਰ ਲਈ ਚੰਗੀ ਨਿਕਾਸ ਵਾਲੀ ਭੋਂ ਵਿਚ ਤਾਜੇ ਬੀਜ ਬੀਜੇ ਜਾਂਦੇ ਹਨ। ਬੀਜ ਮਾਨਸੂਨ ਦੇ ਸ਼ੁਰੂ ਹੋਣ ਤੇ ਹੀ ਬੀਜ ਦਿੱਤੇ ਜਾਂਦੇ ਹਨ। ਪਹਿਲਾਂ ਪਹਿਲ ਛੋਟੇ ਪੌਦਿਆਂ ਨੂੰ ਛਾਂ ਵਿਚ ਰੱਖਿਆ ਜਾਂਦਾ ਹੈ ਬਾਅਦ ਵਿਚ ਖੁਲ੍ਹੀ ਧੁੱਪ ਇਨ੍ਹਾਂ ਲਈ ਲਾਹੇਵੰਦ ਰਹਿੰਦੀ ਹੈ। ਆਮ ਤੌਰ ਤੇ ਇਸ ਦਰਖ਼ਤ ਨੂੰ ਸੜਕਾਂ ਦੇ ਕਿਨਾਰੇ ਲਗਾਇਆ ਜਾਂਦਾ ਹੈ।

            ਇਸ ਦਰਖ਼ਤ ਤੋਂ ਕੁਝ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਜਿਵੇਂ ਇਕ ਕੌੜਾ ਬਲਵਰਧਕ, ਪੇਟ ਦੇ ਨੁਕਸ ਦੂਰ ਕਰਨ ਲਈ ਇਕ ਦਵਾਈ ਜੋ ਮਰੋੜਾਂ ਅਤੇ ਬਦਹਜ਼ਮੀ ਆਦਿ ਲਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕੋੜ੍ਹ ਅਤੇ ਕੀੜਿਆਂ ਆਦਿ ਲਈ ਵੀ ਕੀਤੀ ਜਾਂਦੀ ਹੈ। ਇਸ ਦੀ ਛਿੱਲ ਵਿਚ ਰੰਗਕ ਪਦਾਰਥ ਵੀ ਮਿਲਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-23-03-31-34, ਹਵਾਲੇ/ਟਿੱਪਣੀਆਂ: ਹ. ਪੁ.––ਕਾ. ਟ੍ਰੀ : 52; ਸ. ਇੰ. ਮੈ. ਪ. 90

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.