ਟਿੱਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਡੀ (ਨਾਂ,ਇ) ਰੇਸ਼ਮੀ ਅਤੇ ਗਰਮ ਕੱਪੜਿਆਂ ਨੂੰ ਟੁੱਕ ਜਾਣ ਅਤੇ ਘਰ ਦੇ ਵਿੱਥਾਂ-ਖੂੰਜਿਆਂ ਵਿੱਚ ਪਲ਼ਣ ਵਾਲਾ ਮੋਟੇ ਪੇਟ ਦਾ ਕੀੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟਿੱਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਡੀ [ਨਾਂਇ] ਇੱਕ ਕੀੜਾ ਜੋ ਕੱਪੜਿਆਂ ਨੂੰ ਟੁੱਕ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟਿੱਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਡੀ. ਦੇਖੋ, ਟਿਡੀ ਅਤੇ ਟਿੱਡਿਕਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਿੱਡੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਿੱਡੀ : ਇਹ ਆੱਰਥਾਪਟਰਾ ਵਰਗ ਦੀ ਗ੍ਰਿਲਿਡੀ (Gryllidae) ਕੁਲ ਦੇ ਕੀਟਾਂ ਦਾ ਆਮ ਨਾਂ ਹੈ। ਕੁਝ ਹੋਰਨਾਂ ਕੁਲਾਂ ਵਿਚ ਵੀ ਅਜਿਹੇ ਆਰਥਾਪਟਰੀਅਨ ਕੀਟਾਂ ਨੂੰ ਟਿੱਡੀ ਕਿਹਾ ਜਾਂਦਾ ਹੈ। ਇਹ ਕੀਟ ਆਪਣੀ ਪਧਰੀ ਪਿਠ ਕਰਕੇ ਪਛਾਣੇ ਜਾਂਦੇ ਹਨ। ਬਹੁਤ ਸਾਰੀਆਂ ਜਾਤੀਆਂ ਦਾ ਰੰਗ ਕਾਲਾ ਹੁੰਦਾ ਹੈ, ਭਾਵੇਂ ਕੁਝ ਟਿੱਡੀਆਂ ਚਿੱਟੀਆਂ ਜਾਂ ਹਰੇ ਰੰਗ ਦੀਆਂ ਵੀ ਹੁੰਦੀਆਂ ਹਨ। ਵੈਸੇ ਤਾਂ ਇੰਨ੍ਹਾਂ ਦੀ ਬਹੁਤ ਜ਼ਿਆਦਾ ਮਹੱਤਤਾ ਨਹੀਂ ਪਰ ਫਿਰ ਵੀ ਜੇਕਰ ਇਹ ਬਹੁਤ ਗਿਣਤੀ ਵਿਚ ਹੋਣ ਤਾਂ ਇਹ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ ਜਾਂ ਫਿਰ ਘਰਾਂ ਵਿਚ ਕੱਪੜਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਵਪਾਰ ਵਿਚ ਇਨ੍ਹਾਂ ਦੀ ਵਰਤੋਂ ਮੱਛੀਆਂ ਫੜਨ ਵੇਲੇ ਚੋਗੇ ਵਜੋਂ ਵੀ ਕੀਤੀ ਜਾਂਦੀ ਹੈ।
ਚੀਨ ਵਿਚ ਟਿੱਡੀਆਂ ਨੂੰ ਪਾਲਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਲੜਾਕੂ ਕੀਟਾਂ ਵਾਂਗ ਰੱਖਣ ਦਾ ਰਿਵਾਜ ਪੁਰਾਤਨ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ। ਖੇਤਾਂ ਵਿਚ ਮਿਲਣ ਵਾਲੀਆਂ ਟਿੱਡੀਆਂ ਨੂੰ ਅਕਸਰ ਲੜਾਇਆ ਜਾਂਦਾ ਹੈ ਅਤੇ ਬਹੁਤ ਸਾਰਾ ਧਨ ਇਨ੍ਹਾਂ ਟਿੱਡੀਆਂ ਦੀ ਲੜਾਈ ਉਪਰ ਲਗਾਇਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-29-11-44-23, ਹਵਾਲੇ/ਟਿੱਪਣੀਆਂ: ਹ. ਪੁ.––ਮੈਕ. ਐਨ. ਸ. ਟ. 3 : 547
ਵਿਚਾਰ / ਸੁਝਾਅ
Please Login First