ਟਿੱਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਲਾ (ਨਾਂ,ਪੁ) 1 ਕਿਸੇ ਸਾਧੂ ਦਾ ਉੱਚੀ ਥਾਂ ਸਥਿਤ ਆਸ਼ਰਮ (ਡੇਰਾ) 2 ਰੇਤ ਮਿੱਟੀ ਆਦਿ ਦਾ ਉੱਚਾ ਢੇਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟਿੱਲਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Barrow (ਬੈਰਅਉ) ਟਿੱਲਾ: ਇਕ ਦਫ਼ਨਾਉਣ ਸਥਾਨ (ਕਬਰਸਤਾਨ) ਉੱਤੇ ਜਮ੍ਹਾ ਕੀਤੀ ਮਿੱਟੀ ਜਾਂ ਪੱਥਰ ਦਾ ਪ੍ਰਾਚੀਨੀ ਟਿੱਲਾ (tumulus)। ਇਹ ਲੰਬੂਤਰਾ ਜਾਂ ਗੋਲਕਾਰ ਹੁੰਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਟਿੱਲਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Tilla (ਟਿੱਲਅ) ਟਿੱਲਾ: ਉੱਤਰ-ਪੱਛਮੀ ਭਾਰਤ ਵਿੱਚ ਕਿਸੇ ਵੀ ਖੇਤਰ ਅੰਦਰ ਸਮਤਲ ਧਰਾਤਲ ਤੇ ਮਿੱਟੀ ਦੇ ਉਚੇ ਢੇਰ ਨੂੰ ਟਿੱਲਾ ਕਹਿੰਦੇ ਹਾਂ। ਇਹ ਬਨਸਪਤੀ ਅਤੇ ਰਿਹਾਇਸ਼ੀ ਉਪਯੋਗ ਹੇਠਾਂ ਵੀ ਹੋ ਸਕਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਟਿੱਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਲਾ [ਨਾਂਪੁ] ਧਰਤੀ ਦਾ ਉਹ ਹਿੱਸਾ ਜੋ ਸਤ੍ਹਾ ਤੋਂ ਉੱਚਾ ਹੋਵੇ, ਰੇਤ ਦੀ ਮਿੱਟੀ ਦਾ ਢੇਰ , ਥੇਹ; ਪਹਾੜ ਦੀ ਚੋਟੀ , ਸਿਖ਼ਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟਿੱਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਲਾ. ਸੰਗ੍ਯਾ—ਪਹਾੜ ਦੀ ਚੋਟੀ. ਸ਼ਿਖਰ। ੨ ਰੇਤ ਆਦਿ ਦਾ ਉੱਚਾ ਢੇਰ. ਅ. ਤੱਲ। ੩ ਕਿਸੇ ਸਾਧੂ ਦਾ ਉੱਚੀ ਥਾਂ ਦਾ ਆਸ਼੍ਰਮ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਿੱਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਿੱਲਾ : ਪੱਛਮੀ ਪੰਜਾਬ (ਪਾਕਿ.) ਦੇ ਜ਼ਿਲ੍ਹਾ ਜਿਹਲਮ ਵਿਚ ਸਾਲਟ ਰੇਂਜ਼ ਦਾ ਪੂਰਬ ਵੱਲ ਦਾ ਵਧਾਅ ਹੈ ਜਿਹੜਾ ਸਮੁੰਦਰੀ ਸਤਹ ਤੋਂ ਲ. 970 ਮੀ. (3242 ਫੁੱਟ) ਉੱਚਾ ਹੈ। ਬਨ੍ਹਾ ਤੋਂ ਇਹ ਲੜੀ ਇਕਦਮ ਉੱਚੀ ਹੋ ਜਾਂਦੀ ਹੈ ਅਤੇ ਜੋਗੀ ਟਿੱਲੇ ਤੱਕ ਇਸਦੀ ਉਚਾਈ ਵਧਦੀ ਜਾਂਦੀ ਹੈ। ਇਸ ਤੋਂ ਅੱਗੇ ਜਾਂਦਿਆਂ ਉਚਾਈ ਫਿਰ ਤੇਜ਼ੀ ਨਾਲ ਘਟਦੀ ਹੈ। ਇਥੋਂ ਹੀ ਦੋ ਸਮਾਨਾਂਤਰ ਲੜੀਆਂ ਨਿਕਲ ਕੇ ਕਹਾਨਵਾਦੀ ਪਾਰ ਕਰਦੀਆਂ ਹਨ। ਕਿਸੇ ਸਮੇਂ ਇਸ ਪਹਾੜ ਜਿਹਲਮ ਜ਼ਿਲ੍ਹੇ ਦੇ ਤੇ ਹੋਰ ਨੇੜੇ-ਤੇੜੇ ਦੇ ਅਧਿਕਾਰੀ ਗਰਮੀਆਂ ਵਿਚ ਆਰਾਮ ਕਰਨ ਲਈ ਆਉਂਦੇ ਸਨ। ਇਥੇ ਜੋਗੀ ਫ਼ਕੀਰਾਂ ਦਾ ਇਕ ਕਾਫ਼ੀ ਮਸ਼ਹੂਰ ਮੱਠ ਵੀ ਹੁੰਦਾ ਸੀ ਜਿਸ ਕਰਕੇ ਸ਼ਾਇਦ ਇਥੋਂ ਦੇ ਸਭ ਤੋਂ ਉੱਚੇ ਟਿੱਲੇ ਦਾ ਨਾਂ ਜੋਗੀ ਮੱਠ ਪਿਆ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-29-01-07-19, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ. 23 : 360
ਵਿਚਾਰ / ਸੁਝਾਅ
Please Login First