ਟੇਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੇਕ [ਨਾਂਪੁ] ਸਹਾਰਾ, ਢਾਸਣਾ; ਗੀਤ ਦਾ ਟੱਪਾ; ਟਿਕਾਅ, ਚੈਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੇਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੇਕ. ਸੰਗ੍ਯਾ—ਆਸਰਾ. ਆਧਾਰ. ਭਰੋਸਾ. “ਦੀਨ ਦੁਨੀਆ ਤੇਰੀ ਟੇਕ.” (ਭੈਰ ਮ: ੫)  “ਤੈਸੇ ਗੁਰ ਸਿੱਖਨ ਮੇ ਏਕ ਟੇਕ ਹੀ ਪ੍ਰਧਾਨ, ਆਨ ਗ੍ਯਾਨ ਧ੍ਯਾਨ ਸਿਮਰਨ ਵਿਭਚਾਰ ਹੈ.” (ਭਾਗੁਕ) ੨ ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. “ਟੇਕ ਦੈ ਦੈ ਊਚੇ ਕਰੇ.” (ਦੇਵੀਦਾਸ) ੩ ਸੋਟੀ. ਟੋਹਣੀ. “ਮੈ ਅੰਧੁਲੇ ਕੀ ਟੇਕ.” (ਤਿਲੰ ਨਾਮਦੇਵ) ੪ ਮੂਲ. ਬੁਨਿਆਦ. “ਰੋਵਨਹਾਰੇ ਕੀ ਕਵਨ ਟੇਕ?” (ਰਾਮ ਮ: ੫) ੫ ਰਹਾਉ. ੎ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬ ਡਿੰਗ. ਹਠ. ਜਿਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟੇਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਟੇਕ: ‘ਰਹਾਉ ’ (ਵੇਖੋ) ਦਾ ਨਾਮਾਂਤਰ। ਸੰਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਵਿਚ ‘ਰਹਾਉ’ ਦੇ ਸਮਾਨਾਂਤਰ ਇਸ ਸ਼ਬਦ ਦੀ ਵਰਤੋਂ ਹੋਈ ਮਿਲਦੀ ਹੈ। ਇਸ ਨੂੰ ‘ਸਥਾਈ ’ ਵੀ ਕਿਹਾ ਜਾਂਦਾ ਹੈ। ਗਾਇਨ ਵੇਲੇ ਇਸ ਦੀ ਪੁਨਰਾਵ੍ਰਿੱਤੀ ਹੁੰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਟੇਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਟੇਕ (ਭਾ. ਸੰ.। ਪੰਜਾਬੀ ਟੇਕਣਾ) ੧. ਜੋ ਟਿਕਾਵੇ ਸੋ ਟੇਕ, ਸ਼ਰਣ, ਆਸਰਾ। ਯਥਾ-‘ਟੇਕੁ ਨਾਨਕ ਸਚੁ ਕੀਤੁ’।

੨. ਉਹ ਸ਼ੈ ਜੋ ਟਿਕਾ ਦੇਵੇ। ਯਥਾ-‘ਬਿਨੁ ਨਾਵੈ ਮਨੁ ਟੇਕ ਨ ਟਿਕਈ’। ਨਾਮ ਦੀ ਟੇਕ ਬਾਝ ਮਨ ਨਹੀਂ ਟਿਕਦਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਟੇਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟੇਕ : ਗਾਉਣ ਵੇਲੇ ਜਿਹੜੀ ਤੁਕ ਵਾਰੀ ਵਾਰੀ ਅੰਤਰੇ ਪਿਛੋਂ ਆਉਂਦੀ ਹੈ ਉਹ ਟੇਕ ਹੁੰਦੀ ਹੈ। ਸੰਗੀਤਕ ਭਾਸ਼ਾ ਵਿਚ ਇਸ ਨੂੰ ਸਥਾਈ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਇਸ ਨੂੰ ਰਹਾਉ ਦਾ ਨਾਂ ਦਿੱਤਾ ਗਿਆ ਹੈ। ਸੋ ਗਾਉਣ ਦੇ ਪਹਿਲੇ ਹਿੱਸੇ ਨੂੰ ਟੇਕ ਕਿਹਾ ਜਾਂਦਾ ਹੈ। ਇਸ ਹਿੱਸੇ ਵਿਚ ਗੀਤ ਦੇ ਲਫ਼ਜ਼ ਬਰਾਬਰ ਗਾਉਣ ਨਾਲ ਰਾਗ ਦਾ ਰੂਪ ਪਰਗਟ ਹੋ ਜਾਂਦਾ ਹੈ ਕਿਉਂਕਿ ਹਰੇਕ ਚਰਣ ਦੇ ਅੰਤ ਵਿਚ ਇਸ ਤੁਕ ਨੂੰ ਦੁਹਰਾਇਆ ਜਾਂਦਾ ਹੈ। ਟੇਕ ਵਿਚ ਵਾਦੀ ਅਥਵਾ ਅੰਸ਼ ਸੁਰ ਨੂੰ ਹੀ ਜ਼ਿਆਦਾ ਦਿਖਾਇਆ ਜਾਂਦਾ ਹੈ। ਇਹ ਹਿੱਸੇ ਵਿਚ ਅਕਸਰ ਮੰਦਰ ਤੇ ਮੱਧ ਸਪਤਕ ਦੀਆਂ ਸੁਰਾਂ ਹੀ ਵਰਤੀਆਂ ਜਾਂਦੀਆਂ ਹਨ। ਤਾਰ ਸਪਤਕ ਦੀਆਂ ਸੁਰਾਂ ਬਹੁਤ ਘੱਟ ਤੇ ਕਿਸੇ ਕਿਸੇ ਰਾਗ ਵਿਚ ਵਰਤੀਆਂ ਜਾਂਦੀਆਂ ਹਨ। ਜੋ ਉਤ੍ਰਾਂਹ ਸਵਾਦੀ ਰਾਗ ਹੋਵੇ, ਉਸ ਵਿਚ ਹੀ ਲਗਦੀਆਂ ਹਨ ਹਰ ਇਕ ਰਾਗ ਵਿਚ ਨਹੀਂ।

          ਲੋਕ ਗੀਤਾਂ ਵਿਚ ਅਕਸਰ ਤੁਕ ਅਤੇ ਅੰਤਰਾ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸ ਵਿਚ ਕੁਦਰਤੀ ਸੰਤੁਲਨ ਦੇ ਆਧਾਰ ਤੇ ਸੁਭਾਵਕ ਜਿਹੀ ਲੈਅ ਹੁੰਦੀ ਹੈ, ਜੋ ਟੇਕ ਦੇ ਕਾਰਨ ਸੁਖਾਲ ਹੁੰਦੀ ਹੈ। ਟੇਕ ਤੋਂ ਬਿਨਾਂ ਕੋਈ ਵੀ ਲੌਕਿਕ ਜਾਂ ਸ਼ਾਸਤਰੀ ਸੰਗੀਤ ਨਿਭਾਉ ਅਸੰਭਵ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-04-04-01-33, ਹਵਾਲੇ/ਟਿੱਪਣੀਆਂ: ਹ. ਪੁ.––ਸੰਗੀਤ ਪ੍ਰਭਾਕਰ––ਡਾ. ਰਵੇਲ ਸਿੰਘ ਕੰਵਰ: ਹਿੰ. ਸਾ. 342; ਮ. ਕੋ. : 552

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.