ਟੇਬਲ ਦੀਆਂ ਵਿਸ਼ੇਸ਼ਤਾਵਾਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Properties of a Table
ਤੁਸੀਂ ਟੇਬਲ ਵਿੱਚ ਟੈਕਸਟ ਦੀ ਅਲਾਈਨਮੈਂਟ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਆਪਣੇ ਟੇਬਲ ਨੂੰ ਖੱਬੇ , ਸੱਜੇ ਅਤੇ ਸੈਂਟਰ ਲਗਾ ਸਕਦੇ ਹੋ। ਤੁਸੀਂ ਵੱਖ-ਵੱਖ ਰੋਅਜ਼, ਕਾਲਮ ਅਤੇ ਸੈੱਲਾਂ ਦਾ ਅਕਾਰ ਵੀ ਬਦਲ ਸਕਦੇ ਹੋ। ਇਹ ਕੰਮ Table > Table Properties ਮੀਨੂ ਤੋਂ ਵੀ ਕਰਵਾਇਆ ਜਾ ਸਕਦਾ ਹੈ। ਆਉ ਜਾਣੀਏ:
ਟੇਬਲ ਦੀ ਅਲਾਈਨਮੈਂਟ ਬਦਲਣਾ
1) ਕਰਸਰ ਨੂੰ ਟੇਬਲ ਦੀ ਕਿਸੇ ਵੀ ਥਾਂ ਉੱਤੇ ਲੈ ਜਾਵੋ।
2) Table > Table Properties ਮੀਨੂ ਨੂੰ ਸਿਲੈਕਟ ਕਰੋ। ਇਕ ਡਾਈਲਾਗ ਬਾਕਸ ਉੱਪਰ ਦਿਖਾਏ ਅਨੁਸਾਰ ਖੁੱਲ੍ਹੇਗਾ।
3) Table ਟੈਬ ਨੂੰ ਸਿਲੈਕਟ ਕਰੋ।
4) ਆਪਣੀ ਪਸੰਦ ਮੁਤਾਬਿਕ ਲੈਫ਼ਟ, ਰਾਈਟ ਜਾਂ ਸੈਂਟਰ ਦੀ ਚੋਣ ਕਰੋ।
5) OK ਬਟਨ ਉੱਤੇ ਕਲਿੱਕ ਕਰੋ।
ਨੋਟ : ਜੇ ਤੁਸੀਂ ਆਪਣੇ ਟੇਬਲ ਉੱਤੇ ਬਾਰਡਰ ਜਾਂ ਸ਼ੇਡਿੰਗ ਇਫੈਕਟ ਦੇਣਾ ਚਾਹੁੰਦੇ ਹੋ ਤਾਂ ਟੇਬਲ ਟੈਬ ਦੇ Border and Shading ਬਟਨ ਉੱਤੇ ਕਲਿੱਕ ਕਰੋ ਅਤੇ ਆਦੇਸ਼ਾਂ ਦੀ ਪਾਲਣਾ ਕਰੋ।
ਰੋਅ, ਕਾਲਮ ਜਾਂ ਸੈਲ ਦਾ ਅਕਾਰ ਬਦਲਣਾ
1) ਕਰਸਰ ਉੱਥੇ ਰੱਖੋ ਜਿੱਥੇ ਤੁਸੀਂ ਰੋਅ, ਕਾਲਮ ਜਾਂ ਸੈਲ ਦਾ ਆਕਾਰ ਬਦਲਣਾ ਚਾਹੁੰਦੇ ਹੋ।
2) Table > Table Properties ਮੀਨੂ ਉੱਤੇ ਕਲਿੱਕ ਕਰੋ।
3) ਜੇਕਰ ਤੁਸੀਂ ਚੁਣੀ ਗਈ ਰੋਅ ਦਾ ਅਕਾਰ ਬਦਲਣਾ ਚਾਹੁੰਦੇ ਹੋ ਤਾਂ Row ਟੈਬ ਨੂੰ ਸਿਲੈਕਟ ਕਰੋ। ਇਹ ਸਿਲੈਕਟ ਕੀਤੀ ਰੋਅ ਦਾ ਅਕਾਰ ਦੱਸੇਗਾ।
4) ਰੋਅ ਦੀ ਉਚਾਈ ਬਦਲਣ ਲਈ Specify Height ਚੈੱਕ ਬਾਕਸ ਨੂੰ ਕਲਿੱਕ ਕਰੋ।
5) ਰੋਅ ਦੀ ਉਚਾਈ ਨਿਰਧਾਰਿਤ ਕਰੋ।
ਨੋਟ: ਕਾਲਮ ਅਤੇ ਸੈਲ ਦੀ ਚੌੜਾਈ ਨਿਰਧਾਰਿਤ ਕਰਨ ਲਈ Column ਅਤੇ Cell ਟੈਬ ਦੀ ਵਰਤੋਂ ਕਰ ਕੇ ਕੀਮਤਾਂ ਨਿਰਧਾਰਿਤ ਕਰੋ।
6) ਹੁਣ OK ਬਟਨ ਉੱਤੇ ਕਲਿੱਕ ਕਰੋ।
ਤੁਸੀਂ Table > Select > Table ਮੀਨੂ ਦੀ ਚੋਣ ਕਰਕੇ ਵੀ ਅਲਾਈਨਮੈਂਟ ਕਰ ਸਕਦੇ ਹੋ। ਟੇਬਲ ਮੀਨੂ ਸਿਲੈਕਟ ਕਰਨ ਮਗਰੋਂ Formatting Toolbar ਦੇ ਲੈਫ਼ਟ, ਰਾਈਟ ਜਾਂ ਸੈਂਟਰ ਬਟਨਾਂ ਦੀ ਵਰਤੋਂ ਕਰੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First