ਟੱਚ ਸਕਰੀਨ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Touch Screen
ਟੱਚ ਸਕਰੀਨ ਇਕ ਅਜਿਹਾ ਇਨਪੁਟ ਯੰਤਰ ਹੈ ਜਿਸ ਦੀ ਵਰਤੋਂ ਦਿਨੋਂ-ਦਿਨ ਵੱਧ ਰਹੀ ਹੈ। ਇਹ ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਜਨਤਕ ਥਾਂਵਾਂ, ਬੈਂਕਾਂ ਦੀਆਂ ਏਟੀਐਮ ਮਸ਼ੀਨਾਂ ਉੱਤੇ ਅਕਸਰ ਵਰਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਸਕਰੀਨ ਉਪਰ ਵਿਭਿੰਨ ਵਿਕਲਪਾਂ (ਆਪਸ਼ਨਜ਼) ਦੀ ਚੋਣ ਕੀਤੀ ਜਾਂਦੀ ਹੈ। ਸਕਰੀਨ ਉੱਪਰ ਉਂਗਲੀ ਦੇ ਛੂਹਣ ਨਾਲ ਹੀ ਸਾਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਟੱਚ ਸਕਰੀਨ ਉਂਗਲਾਂ ਦੇ ਛੂਹ (ਟੱਚ) ਦੇ ਅਧਾਰ ਉੱਤੇ ਇਨਪੁਟ ਲੈਂਦੇ ਹਨ। ਜਦੋਂ ਅਸੀਂ ਬੈਂਕਾਂ ਦੇ ਏਟੀਐਮ (ਆਟੋਮੈਟਿਕ ਟੇਲਰ ਮਸ਼ੀਨ) ਰਾਹੀਂ ਪੈਸੇ ਕਢਵਾਉਣੇ ਹੁੰਦੇ ਹਨ ਤਾਂ ਸਾਰੀ ਕਿਰਿਆ ਸਕਰੀਨ ਨੂੰ ਟੱਚ ਕਰਕੇ ਹੀ ਪੂਰੀ ਕੀਤੀ ਜਾਂਦੀ ਹੈ। ਕਈ ਸੂਬਿਆਂ ਦੇ ਜਿਲ੍ਹਾ ਸਦਰ ਮੁਕਾਮਾਂ ਉੱਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਪ੍ਰਸ਼ਾਸ਼ਨੀ ਸੂਚਨਾ ਦੇਣ ਲਈ ਬਣੇ ਖੋਖਿਆਂ ਵਿੱਚ ਟੱਚ ਸਕਰੀਨ ਵਾਲੇ ਕੰਪਿਊਟਰ ਵਰਤੇ ਜਾਂਦੇ ਹਨ। ਇਸੇ ਪ੍ਰਕਾਰ ਵੱਡੇ ਹੋਟਲਾਂ ਵਿੱਚ ਖਾਣੇ ਦਾ ਆਰਡਰ ਦੇਣ ਲਈ ਟੱਚ ਸਕਰੀਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਟੇਬਲੇਟ ਪੀਸੀ ਵਿੱਚ ਵੀ ਟੱਚ ਸਕਰੀਨ ਦੀ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First