ਡਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਰ [ਨਾਂਪੁ] ਭੈ, ਖ਼ੌਫ਼, ਸਹਿਮ, ਦਹਿਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਰ. ਸੰ. ਦਰ. ਸੰਗ੍ਯਾ—ਭੈ. ਖ਼ੌਫ਼. ਤ੍ਰਾਸ. “ਡਰ ਚੂਕੇ ਬਿਨਸੇ ਅੰਧਿਆਰੇ.” (ਮਾਰੂ ਸੋਲਹੇ ਮ: ੫) ੨ ਦੇਖੋ, ਡਾਰਨਾ. “ਲਾਲ ਕਰੇ ਪਟ ਪੈ ਡਰ ਕੇਸਰ.” (ਕ੍ਰਿਸਨਾਵ) ਕੇਸਰ ਡਾਲਕੇ. “ਕੋਊ ਡਰੈ ਹਰਿ ਕੇ ਮੁਖ ਗ੍ਰਾਸ.” (ਕ੍ਰਿਸਨਾਵ) ਮੂੰਹ ਵਿੱਚ ਗ੍ਰਾਸ ਡਾਲਦਾ ਹੈ. “ਕੰਚਨ ਕੋਟ ਕੇ ਊਪਰ ਤੇ ਡਰ.” (ਰਾਮਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਡਰ (ਸੰ.। ਸੰਸਕ੍ਰਿਤ ਦਰ। ਦ੍ਰੀ=ਡਰਨਾ, ਧਾਤੂ ਹੈ) ਭੈ , ਖੌਫ। ਯਥਾ-‘ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ’। ਰਿਦਾ ਡਰ ਵਿਖੇ ਕਰੇ ਤੇ ਰਿਦੇ ਵਿਖੇ ਡਰ ਕਰੇ ਤਦ ਈਸ਼੍ਵਰ ਨੂੰ ਜਾਣਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਡਰ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਡਰ : ਡਰ ਕਿਸੇ ਵਸਤੂ ਵਿਸ਼ੇਸ਼ ਤੋਂ ਜਾਂ ਹਾਲਾਤਾਂ ਤੋਂ ਆਮ ਤੌਰ ’ਤੇ ਹਰ ਉਮਰ ਦੇ ਮਨੁੱਖਾਂ ਵਿੱਚ ਹੁੰਦਾ ਹੈ ਅਤੇ ਇਹ ਵਿਅਕਤੀ ਤੇ ਕਿਸੇ ਖ਼ਾਸ ਤਰ੍ਹਾਂ ਦਾ ਪ੍ਰਭਾਵ ਨਹੀਂ ਪਾਉਂਦੇ। ਪਰੰਤੂ ਵਿਅਕਤੀਗਤ ਤੌਰ ’ਤੇ ਛੋਟੇ ਗਰੁੱਪਾਂ ’ਚ, ਇਹ ਡਰ ਚਿੰਤਾ ਦਾ ਕਾਰਨ ਬਣਦੇ ਹਨ। ਇਸ ਤਰ੍ਹਾਂ ਦੀ ਹਾਲਤ ਨੂੰ ਖ਼ਾਸ ਫੋਬੀਆ ਕਿਹਾ ਜਾਂਦਾ ਹੈ। ਖ਼ਾਸ ਜਾਂ (ਸਧਾਰਨ) ਫੋਬੀਆ ਅਟੱਲ ਡਰ ਹੈ, ਜੋ ਕਿਸੇ ਹਾਲਾਤ ਜਾਂ ਵਸਤੂ ਵਿਸ਼ੇਸ਼ ਤੋਂ ਹੁੰਦੇ ਹਨ। ਇਸ ਡਰ ਨੂੰ ਇਲਾਜਯੋਗ ਬਣਾਉਣ ਲਈ ਇਸ ਡਰ ਦੀ ਇਹ ਪਛਾਣ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਮਾਮੂਲੀ ਹੈ ਜਾਂ ਅਸਧਾਰਨ ਹੈ। ਡਰਾਵਣੀ ਚੀਜ਼ ਦਾ ਸਾਮ੍ਹਣਾ ਹਮੇਸ਼ਾਂ ਇਕਦਮ ਡਰ ਪੈਦਾ ਕਰਦਾ ਹੈ। ਡਰ ਵਾਲੇ ਹਾਲਾਤਾਂ ਤੋਂ ਬਚਣ ਦੀ ਕੋਸ਼ਿਸ਼ ਕਰਨਾ ਇੱਕ ਆਮ ਗੁਣ ਹੈ।
ਅਜੋਕੀ ਜਾਂਚ ਪ੍ਰਕਿਰਿਆ ਖ਼ਾਸ ਫੋਬੀਆ (ਡਰ) ਨੂੰ ਚਾਰ ਬੁਨਿਆਦੀ ਕਿਸਮਾਂ ਵਿੱਚ ਵੰਡਦੀ ਹੈ: ਜਾਨਵਰ (ਕੁੱਤਾ, ਮੱਕੜੀ) ਕੁਦਰਤੀ ਵਾਤਾਵਰਨ (ਪਾਣੀ, ਉਚਾਈ, ਤੁਫ਼ਾਨ) ਖ਼ੂਨ, ਟੀਕਾ ਅਤੇ ਚੋਟ (ਸੂਈ) ਅਤੇ ਹਾਲਾਤੀ (ਬੰਦ ਥਾਂ ਤੋਂ ਡਰ, ਸੁਰੰਗ, ਲਿਫਟਾਂ, ਉਡਾਣਾਂ) ਬਾਕੀ ਬਚਦੇ ਹੋਰ ਤਰ੍ਹਾਂ ਦੇ ਡਰ ਵੀ ਇਸ ਪਰਿਭਾਸ਼ਾ ਵਿੱਚ ਸ਼ਾਮਲ ਹਨ ਜੋ ਕਿ ਉਪਰੋਕਤ ਚਾਰਾਂ ਵਿੱਚ ਭਾਵੇਂ ਨਹੀਂ ਆਉਂਦੇ (ਜਿਵੇਂ ਸਾਹ ਰੁਕਣਾ, ਉੱਚੀ ਅਵਾਜ਼) ਆਦਿ। ਖ਼ਾਸ ਫੋਬੀਆ ਆਮ ਹੈ ਅਤੇ 10-11 ਪ੍ਰਤੀਸ਼ਤ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਚਾਰ ਉਪ ਕਿਸਮ ਦੇ ਫੋਬੀਆ ਆਮ ਵਾਪਰਦੇ ਹਨ। ਇਹਨਾਂ ਉੱਪਰ ਕੀਤੀ ਗਈ ਅਜੋਕੀ ਅੰਤਰਰਾਸ਼ਟਰੀ ਸਟੱਡੀ ਦਰਸਾਉਂਦੀ ਹੈ (ਫਰੈਡਰੀਕਸਨ, ਅਨਾਜ ਫਿਸਚਰ ਅਤੇ ਵਿਕ 1996) ਕਿ ਹਾਲਾਤੀ ਫੋਬੀਆ ਦੀ ਦਰ 12 ਪ੍ਰਤੀਸ਼ਤ, ਜਾਨਵਰ ਫੋਬੀਆ 7.9 ਪ੍ਰਤੀਸ਼ਤ ਅਤੇ 3.0 ਪ੍ਰਤੀਸ਼ਤ ਖ਼ੂਨ, ਜ਼ਖ਼ਮ ਅਤੇ ਇਨਜੈਕਸ਼ਨ ਦਾ ਫੋਬੀਆ ਹੈ।
ਖ਼ਾਸ ਫੋਬੀਆ ਦੀਆਂ ਉਪ-ਕਿਸਮਾਂ ਵਿੱਚ ਫ਼ਰਕ ਮਹੱਤਵਪੂਰਨ ਹੈ ਜਿਹੜੇ ਕਿ ਨਾ ਕੇਵਲ ਲੱਛਣ ਪ੍ਰਗਟਾਉਂਦੇ ਹਨ ਬਲਕਿ ਇਸਦੇ ਤੌਰ ਤਰੀਕੇ ਵੀ ਪ੍ਰਗਟਾਉਂਦੇ ਹਨ। ਸਾਡਾ ਤੰਤੂ ਸਿਸਟਮ ਫੋਬੀਕ ਹਾਲਾਤ ਵਿੱਚ ਖ਼ੂਨ ਦਾ ਦਬਾਅ ਵਧਾਉਂਦਾ ਹੈ ਤੇ ਦਿਲ ਦੀ ਧੜਕਣ ਤੇਜ਼ ਕਰਦਾ ਹੈ ਖ਼ੂਨ ਜ਼ਖ਼ਮ ਜਾਂ ਇਨਜੈਕਸ਼ਨ ਸਾਡੇ ਸਰੀਰ ਵਿੱਚ ਧਿਆਨ ਆਕਰਸ਼ਿਤ ਕਰਨਯੋਗ ਤਬਦੀਲੀ ਲਿਆਉਂਦੇ ਹਨ ਜਿਸ ਨਾਲ ਬੇਚੈਨੀ ਅਤੇ ਡਰ ਦੀ ਪ੍ਰਵਿਰਤੀ ਆਮ ਦੇਖੀ ਜਾ ਸਕਦੀ ਹੈ।
ਸਪੈਮੀਫਿਕ ਫੋਬੀਆ ਦਾ ਮਹੱਤਵਪੂਰਨ ਫ਼ਰਕ ਡਰ ਦੀ ਸ਼ੁਰੂਆਤ ਨਾਲ ਸੰਬੰਧਿਤ ਹੈ। ਜਿਵੇਂ ਕਿ ਉੱਪਰ ਲਿਖਿਆ ਹੈ ਕਿ ਡਰ ਅਤੇ ਬਚਪਨ ਦੀਆਂ ਵਿਸ਼ੇਸ਼ ਹਾਲਤਾਂ ਸਧਾਰਨ ਡਰ ਦੀ ਸਟੇਜ ਦਰਸਾਉਂਦੀਆਂ ਹਨ, ਜਿਸ ਤਰ੍ਹਾਂ ਜਾਨਵਰ, ਅਜਨਬੀ ਅਤੇ ਹਨ੍ਹੇਰਾ ਆਦਿ ਸਧਾਰਨ ਤਰ੍ਹਾਂ ਦੇ ਡਰ ਦਰਸਾਉਂਦੇ ਹਨ ਪਰੰਤੂ ਜੇਕਰ ਅਸੀਂ ਵਿਅਕਤੀਗਤ ਤੌਰ ’ਤੇ ਵੇਖੀਏ ਤਾਂ ਇਹ ਬਾਅਦ ਵਿੱਚ ਚਿਰਸਥਾਈ ਹੋ ਜਾਂਦੇ ਹਨ। ਜਾਨਵਰ ਦਾ ਡਰ ਬਚਪਨ ਦੇ ਅਰੰਭ ਤੋਂ ਸੱਤ ਸਾਲ ਦੀ ਉਮਰ ਤੋਂ ਹੀ ਤਕਰੀਬਨ ਸ਼ੁਰੂ ਹੋ ਜਾਂਦਾ ਹੈ ਉਸ ਮਗਰੋਂ ਖ਼ੂਨ ਦਾ ਫੋਬੀਆ ਹੁੰਦਾ ਹੈ ਜੋ ਕਿ 9 ਸਾਲ ਤੋਂ ਵਧਣਾ ਸ਼ੁਰੂ ਹੋ ਜਾਂਦਾ ਹੈ। ਦੰਦਾਂ ਦਾ ਫੋਬੀਆ 12 ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਬੰਦਸ਼ਾਂ ਤੋਂ ਡਰ ਦੇਰ ਬਾਅਦ ਯਾਨੀ ਕਿ 20 ਸਾਲ ਤੋਂ ਸ਼ੁਰੂ ਹੁੰਦਾ ਹੈ। (1987) ਇਹ ਵਖਰੇਵੇਂ ਜ਼ਿੰਦਗੀ ਦੀ ਅਰੰਭਿਕ ਉਮਰ ਤੋਂ ਸ਼ੁਰੂ ਹੋ ਜਾਂਦੇ ਹਨ ਅਤੇ ਡਾਈਗਨੋਸਟਿਕ ਗਰੁੱਪਾਂ ਦੀ ਭਿੰਨਤਾ ਪ੍ਰਗਟਾਉਂਦੇ ਹਨ।
ਪਹਿਲੇ ਅੰਦਾਜ਼ੇ ਦੱਸਦੇ ਹਨ ਕਿ ਹਜ਼ਾਰ ਵਿੱਚੋਂ ਕੇਵਲ ਇੱਕ ਵਿਅਕਤੀ ਹੀ ਇਲਾਜ ਲਈ ਆਉਂਦਾ ਹੈ। ਫੋਬਿਕ ਵਿਅਕਤੀ ਇਲਾਜ ਨਹੀਂ ਕਰਵਾਉਂਦਾ, ਇਸਦੇ ਵੀ ਕਈ ਕਾਰਨ ਹਨ। ਕਿਉਂਕਿ ਡਰ ਘਟਨਾ ਅਨੁਸਾਰ ਕਦੀ-ਕਦੀ ਹੀ ਜ਼ਿੰਦਗੀ ਵਿੱਚ ਆਉਂਦਾ ਹੈ, ਜਿਸਦਾ ਪ੍ਰਭਾਵ ਆਮ ਤੌਰ ’ਤੇ ਜ਼ਿੰਦਗੀ ਤੇ ਨਹੀਂ ਪੈਂਦਾ। ਦੂਸਰਾ ਕਿ ਫੋਬਿਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਵਿਚਰਦਾ ਹੈ ਕਿ ਫੋਬਿਕ ਵਸਤਾਂ/ ਹਾਲਾਤ ਉਸਦੇ ਸਾਮ੍ਹਣੇ ਹੀ ਨਾ ਆਉਣ ਕਿਉਂਕਿ ਡਰ ਵਿਅਕਤੀ ਨੂੰ ਬੇਚੈਨੀ, ਅਸਹਿਜਤਾ ਅਤੇ ਸ਼ਰਮਿੰਦਗੀ ਦਿੰਦੇ ਹਨ ਇਸ ਕਾਰਨ ਉਹ ਉਹਨਾਂ ਦਾ ਪ੍ਰਗਟਾਅ ਕਰਨਾ ਸਹੀ ਨਹੀਂ ਸਮਝਦਾ। ਜਦੋਂ ਵਿਅਕਤੀ ਫੋਬੀਆ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ ਉਹ ਆਮ ਤੌਰ ’ਤੇ ਨਿਰਾਸ਼ਤਾ ਦੀ ਹਾਲਤ ਵਿੱਚ ਹੁੰਦੇ ਹਨ ਅਤੇ ਕਮਜ਼ੋਰ ਹਾਲਾਤਾਂ ਨਾਲ ਘਿਰੇ ਹੁੰਦੇ ਹਨ।
ਲੇਖਕ : ਰੂਬੀ ਗੁਪਤਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 12569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-21-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First