ਡਰਾਇੰਗ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Drawing

ਵਰਡ ਵਿੱਚ ਤੁਸੀਂ ਡਰਾਇੰਗ ਟੂਲ ਬਾਰ ਦੀ ਮਦਦ ਨਾਲ ਲਾਈਨ, ਤੀਰ ਦਾ ਨਿਸ਼ਾਨ, ਆਇਤ, ਵਰਗ ਸਮੇਤ ਹੋਰ ਅਨੇਕਾਂ ਸ਼ਕਲਾਂ ਬਣਾ ਸਕਦੇ ਹੋ। ਡਰਾਇੰਗ ਟੂਲ ਬਾਰ ਦੀ ਵਰਤੋਂ ਕਰਕੇ ਤੁਸੀਂ ਹੇਠਾਂ ਲਿਖੇ ਕੰਮ ਕਰ ਸਕਦੇ ਹੋ :

· ਆਟੋ ਸ਼ੇਪਸ ਦਾਖ਼ਲ ਕਰਨਾ

· ਲਾਈਨ, ਆਇਤ, ਚੱਕਰ ਆਦਿ ਬਣਾਉਣਾ

· ਤਸਵੀਰਾਂ ਦਾਖ਼ਲ ਕਰਨਾ

· ਵਰਡ ਆਰਟ ਅਤੇ ਕਲਿੱਪ ਆਰਟ ਭਰਨਾ ਆਦਿ

ਇਸ ਭਾਗ ਵਿੱਚ ਸਿਰਫ਼ ਲਾਈਨ ਵਾਹੁਣ ਦਾ ਤਰੀਕਾ ਦੱਸਿਆ ਗਿਆ ਹੈ। ਬਾਕੀ ਆਕ੍ਰਿਤੀਆਂ ਬਣਾਉਣ ਦਾ ਤਰੀਕਾ ਲਾਈਨ ਬਣਾਉਣ ਨਾਲ ਮਿਲਦਾ-ਜੁਲਦਾ ਹੈ।

ਲਾਈਨ ਬਣਾਉਣਾ

1. ਡਰਾਇੰਗ ਟੂਲ ਬਾਰ ਤੋਂ ਲਾਈਨ ਬਟਨ ਉੱਤੇ ਕਲਿੱਕ ਕਰੋ। ਮਾਊਸ ਪੌਆਇੰਟਰ ਦੀ ਸ਼ਕਲ ਜਮ੍ਹਾਂ (+) ਦੇ ਨਿਸ਼ਾਨ ਵਿੱਚ ਬਦਲ ਜਾਵੇਗੀ।

2. ਜਿੱਥੇ ਲਾਈਨ ਬਣਾਉਣਾ ਚਾਹੁੰਦੇ ਹੋ ਉਥੇ ਮਾਊਸ ਦਾ ਖੱਬਾ ਬਟਨ ਦਬਾ ਦਿਓ

3. ਮਾਊਸ ਪੌਆਇੰਟਰ ਨੂੰ ਡਰੈਗ ਕਰ ਕੇ ਲਾਈਨ ਪੂਰੀ ਕਰੋ।

4. ਹੁਣ ਮਾਊਸ ਦਾ ਬਟਨ ਛੱਡ ਦਿਓ।

ਨੋਟ : ਜੇਕਰ ਤੁਸੀਂ ਸਿੱਧੀ ਲਾਈਨ ਵਰਗ ਜਾਂ ਚੱਕਰ ਆਦਿ ਬਣਾਉਣਾ ਚਾਹੁੰਦੇ ਹੋ ਤਾਂ ਡਰੈਗ ਕਰਦੇ ਸਮੇਂ ਸ਼ਿਫਟ ਕੀਅ ਦਬਾ ਕੇ ਰੱਖੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.