ਡੇਹਲੋਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੇਹਲੋਂ. ਇਹ ਇੱਕ ਨਗਰ ਜਿਲਾ ਤਸੀਲ ਲੁਦਿਆਨਾ ਵਿੱਚ ਹੈ, ਜੋ ਥਾਣਾ ਖਾਸ ਹੈ. ਰੇਲਵੇ ਸਟੇਸ਼ਨ ‘ਕਿਲਾ ਰਾਇਪੁਰ ’ ਤੋਂ ਦੋ ਮੀਲ ਦੇ ਕਰੀਬ ਪੂਰਵ ਹੈ. ਇਸ ਨਗਰ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ‘ਜਗੇੜੇ’ ਤੋਂ ਗੁੱਜਰਵਾਲ ਜਾਂਦੇ ਇੱਥੇ ਠਹਿਰੇ ਹਨ. ਕੇਵਲ ਦਮਦਮਾ ਸਾਹਿਬ ਬਣਿਆ ਹੋਇਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੇਹਲੋਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡੇਹਲੋਂ (ਕਸਬਾ): ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਇਕ ਪੁਰਾਣਾ ਕਸਬਾ ਜੋ ‘ਕਿਲ੍ਹਾ ਰਾਇਪੁਰ ’ ਰੇਲਵੇ ਸਟੇਸ਼ਨ ਤੋਂ ਪੂਰਬ ਵਾਲੇ ਪਾਸ ਲਗਭਗ ਢਾਈ ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਇਸ ਕਸਬੇ ਦੀ ਉਤਰੀ ਬਾਹੀ ਦੇ ਨੇੜੇ ‘ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ’ ਬਣਿਆ ਹੋਇਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜਗੇੜਾ ਪਿੰਡ ਤੋਂ ਗੁਜਰਵਾਲ ਨੂੰ ਜਾਂਦੇ ਹੋਇਆਂ ਇਥੇ ਰੁਕੇ ਸਨ। ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਡੇਹਲੋਂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਡੇਹਲੋਂ : ਇਹ ਜ਼ਿਲ੍ਹਾ ਅਤੇ ਤਹਿਸੀਲ ਲੁਧਿਆਣਾ ਦਾ ਇਕ ਪਿੰਡ ਹੈ ਜਿਹੜਾ ਲੁਧਿਆਣਾ-ਅਹਿਮਦਗੜ੍ਹ ਸੜਕ ਉਪਰ, ਲੁਧਿਆਣਾ ਸ਼ਹਿਰ ਤੋਂ ਪੂਰਬ ਵੱਲ ਸਥਿਤ ਹੈ । ਇਥੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਇਕ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ । ਇਕ ਸਾਖੀ ਅਨੁਸਾਰ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਸਮੇਤ ਰਿਹਾ ਹੋ ਕੇ ਜਦ ਗੁਰੂ ਸਾਹਿਬ ਪੰਜਾਬ ਪਰਤੇ ਤਾਂ ਜਗੇੜੇ ਤੋਂ ਗੁੱਜਰਵਾਲ ਜਾਂਦੇ ਹੋਏ ਇਥੇ ਠਹਿਰੇ ਸਨ । ਇਥੇ ਹਰ ਸੰਗਰਾਂਦ ਨੂੰ ਭਾਰੀ ਮੇਲਾ ਲਗਦਾ ਹੈ।
ਇਥੇ ਇਕ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਤੋਂ ਇਲਾਵਾ ਸਿਵਲ ਹਸਪਤਾਲ, ਡਿਸਪੈਂਸਰੀ , ਡੰਗਰ ਹਸਪਤਾਲ ਤੇ ਤਾਰਘਰ ਤੇ ਪੁਲਿਸ ਸਟੇਸ਼ਨ ਵੀ ਸਥਾਪਤ ਹਨ। ਇਸਦਾ ਕੁੱਲ ਰਕਬਾ 602 ਹੈਕਟੇਅਰ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-10-36-57, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ : 362; ਡਿ. ਸੈਂ. ਹੈਂ. ਬੁ. –ਲੁਧਿਆਣਾ 76; ਡਿ. ਗ. –ਲੁਧਿਆਣਾ : 642
ਵਿਚਾਰ / ਸੁਝਾਅ
Please Login First