ਡੈਸੀਮਲ ਅੰਕ ਪ੍ਰਣਾਲੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Digital Number System
ਡੈਸੀਮਲ (ਦਸ਼ਮਲਵ) ਅੰਕ ਪ੍ਰਣਾਲੀ 0 ਤੋਂ 9 ਤੱਕ ਅਰਥਾਤ 10 ਚਿੰਨ੍ਹਾਂ ਜਾਂ ਅੰਕਾਂ ਦਾ ਸਮੂਹ ਹੈ ਜਿਸ ਨੂੰ ਅਰਬੀ ਸੰਖਿਆਤਮਕ (Arabic Numerals) ਕਿਹਾ ਜਾਂਦਾ ਹੈ। ਇਹਨਾਂ ਅੰਕਾਂ ਦੀ ਵਰਤੋਂ ਕਰਕੇ ਤੁਸੀਂ ਕੋਈ ਵੀ ਸੰਖਿਆ ਬਣਾ ਸਕਦੇ ਹੋ। ਜਿਸ ਕਾਰਨ ਇਸ ਨੂੰ ਅਧਾਰ 10 ਵਾਲੀ ਅੰਕ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਇਸ ਵਿੱਚ 10 ਅੰਕ ਹੁੰਦੇ ਹਨ।
ਉਂਗਲਾਂ ਮਨੁੱਖ ਨੂੰ ਕੁਦਰਤ ਵੱਲੋਂ ਪ੍ਰਾਪਤ ਹੋਏ ਮਹੱਤਵਪੂਰਨ ਟੂਲ ਹਨ। ਡੈਸੀਮਲ ਅੰਕ ਪ੍ਰਣਾਲੀ ਨੂੰ ਕੁਦਰਤੀ ਤੌਰ ਤੇ ਅਜਿਹੀ ਵਰਤੋਂ ਲਈ ਇਸਤੇਮਾਲ ਕੀਤਾ ਗਿਆ ਹੈ। ਡੈਸੀਮਲ ਪ੍ਰਣਾਲੀ ਇਕ ਸਥਾਨਿਕ ਮੁੱਲ ਪ੍ਰਣਾਲੀ ਹੈ। ਜਿਸ ਵਿੱਚ ਕਿਸੇ ਅੰਕ ਦੀ ਕੀਮਤ ਉਸ ਦੀ ਸਥਿਤੀ (ਸਥਾਨ) ਉੱਤੇ ਨਿਰਭਰ ਕਰਦੀ ਹੈ। ਉਦਾਹਰਣ ਵਜੋਂ ਡੈਸੀਮਲ ਪ੍ਰਣਾਲੀ ਦੀ ਸੰਖਿਆ 7243 ਵਿੱਚ 3 ਨੂੰ ਇਕਾਈ ਸਥਾਨ ਉੱਤੇ, 4 ਨੂੰ ਦਹਾਈ ਸਥਾਨ ਉੱਤੇ, 2 ਨੂੰ ਸੈਂਕੜੇ ਸਥਾਨ ਉੱਤੇ ਅਤੇ 7 ਨੂੰ ਹਜ਼ਾਰਵੇਂ ਸਥਾਨ ਉੱਤੇ ਰੱਖਿਆ ਗਿਆ ਹੈ। ਇਸ ਨੂੰ ਹੇਠਾਂ ਲਿਖੇ ਅਨੁਸਾਰ ਵੀ ਦਰਸਾਇਆ ਜਾ ਸਕਦਾ ਹੈ
7000+200+40+3
ਜਾਂ
7x103+2x102+4x101+3x100
ਇਸੇ ਪ੍ਰਕਾਰ ਦੂਸਰੀ ਉਦਾਹਰਣ ਡੈਸੀਮਲ ਅੰਕ ਵਾਲੀ ਲਈ ਜਾ ਸਕਦੀ ਹੈ। ਅਸੀਂ ਸੰਖਿਆ 532.74 ਨੂੰ ਹੇਠਾਂ ਲਿਖੇ ਅਨੁਸਾਰ ਦਰਸਾਵਾਂਗੇ
5x102+3x101+2x100+7x10-14x10-2
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First