ਡੋਮੇਨ ਨੇਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Domain Name

ਇੰਟਰਨੈੱਟ ਨਾਲ ਜੁੜੇ ਹਰੇਕ ਕੰਪਿਊਟਰ ਦਾ ਇਕ ਆਪਣਾ ਖਾਸ ਨਾਮ ਹੁੰਦਾ ਹੈ ਜਿਸ ਨੂੰ ਇੰਟਰਨੈੱਟ ਪ੍ਰੋਟੋਕਾਲ ਪਤਾ ਜਾਂ ਆਈਪੀ ਕਿਹਾ ਜਾਂਦਾ ਹੈ। ਆਈਪੀ ਪਤਾ ਯਾਦ ਰੱਖਣ 'ਚ ਮੁਸ਼ਕਿਲ ਆਉਂਦੀ ਹੈ ਜਿਸ ਕਾਰਨ ਸੂਚਨਾ ਨੂੰ ਆਸਾਨ ਢੰਗ ਨਾਲ ਇਕ ਹੀ ਨਾਮ ਵਿੱਚ ਸੂਚੀਬੱਧ ਕਰਨ ਲਈ ਇਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਗਈ। ਇਸ ਨਵੀਂ ਪ੍ਰਣਾਲੀ ਨੂੰ ਡੋਮੇਨ ਨਾਮ ਸਿਸਟਮ ਜਾਂ ਖੇਤਰੀ ਨਾਮ ਪ੍ਰਣਾਲੀ ਕਹਿੰਦੇ ਹਨ। ਡੋਮੇਨ ਨੇਮ ਪਤੇ ਦੇ ਦੋ ਭਾਗ ਹੁੰਦੇ ਹਨ- ਪਹਿਲਾ ਕੋਈ ਨਾਮ ਅਤੇ ਦੂਸਰਾ ਡੋਮੇਨ।

ਡੋਮੇਨ ਨੇਮ

ਅਰਥ

.com

ਵਪਾਰ

.edu

ਸਿੱਖਿਆ

.gov

ਸਰਕਾਰ

.mil

ਫੌਜ

.net

ਗੇਟਵੇਅ ਜਾਂ ਹੋਸਟ

.org

ਹੋਰ ਸੰਸਥਾਨ

 

ਉਦਾਹਰਨ ਵਜੋਂ ਹੇਠਾਂ ਲਿਖੇ ਡੋਮੇਨ ਨੇਮ ਪਤੇ ਦੀ ਗੱਲ ਕਰਦੇ ਹਾਂ:

          www.yahoo.com.

ਇਹ ਯਾਹੂ ਨਾਮ ਦੀ ਵੈੱਬਸਾਈਟ ਵਪਾਰਿਕ ਸੰਸਥਾਨ ਨੂੰ ਦਰਸਾਉਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.