ਤਜਵੀਜ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਜਵੀਜ਼ [ਨਾਂਇ] ਰਾਇ, ਸਲਾਹ, ਮਨਸੂਬਾ, ਵਿਓਂਤ , ਢੰਗ , ਪ੍ਰਸਤਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਜਵੀਜ਼ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਜਵੀਜ਼. ਅ਼ ਸੰਗ੍ਯਾ—ਫ਼ੈਲਾ. ਨਿਰਣਾ। ੨ ਇੰਤਮ. ਪ੍ਰਬੰਧ । ੩ ਸੰਮਤਿ. ਰਾਯ. ਇਸ ਦਾ ਮੂਲ ਜੌਜ਼ (ਗੁਜ਼ਰਨ ਦੇਣਾ) ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਜਵੀਜ਼ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Proposal_ਤਜਵੀਜ਼ : ਮੁਆਇਦਾ ਕਰਨ ਵਿਚ ਜਦੋਂ ਇਕ ਵਿਅਕਤੀ ਦੂਜੇ ਨੂੰ ਕੋਈ ਕੰਮ ਕਰਨ ਲਈ ਜਾਂ ਕਰਨ ਤੋਂ ਗੁਰੇਜ਼ ਕਰਨ ਦੀ ਰਜ਼ਾਮੰਦੀ ਪਰਗਟ ਕਰਦਾ ਹੈ ਤਾਂ ਜੋ ਉਹ ਉਸ ਦੂਜੇ ਦੀ ਉਹ ਕੰਮ ਕਰਨ ਜਾਂ ਕਰਨ ਤੋਂ ਗੁਰੇਜ਼ ਕਰਨ ਲਈ, ਅਨੁਮਤੀ ਹਾਸਲ ਕਰੇ ਤਾਂ ਕਿਹਾ ਜਾਂਦਾ ਹੈ ਕਿ ਉਹ ਤਜਵੀਜ਼ ਕਰਦਾ ਹੈ। ਜਦੋਂ ਦੂਜਾ ਵਿਅਕਤੀ ਜਿਸ ਅੱਗੇ ਤਜਵੀਜ਼ ਪੇਸ਼ ਕੀਤੀ ਜਾਂਦੀ ਹੈ ਉਹ ਉਸ ਤਜਵੀਜ਼ ਦੀ ਸਵੀਕ੍ਰਿਤੀ ਦੇ ਦਿੰਦਾ ਹੈ ਤਾਂ ਇਸ ਪੜਾ ਤੇ ਪੁਜ ਕੇ ਉਹ ਤਜਵੀਜ਼ ਬਚਨ ਬਣ ਜਾਂਦੀ ਹੈ। ਤਜਵੀਜ਼ ਕਰਨ ਵਾਲਾ ਵਿਅਕਤੀ ਉਸ ਸਟੇਜ ਤੇ ਬਚਨਕਾਰ (Promisor) ਅਖਵਾਉਂਦਾ ਹੈ ਅਤੇ ਤਜਵੀਜ਼ ਸਵੀਕਾਰ ਕਰਨ ਵਾਲਾ ਬਚਨਦਾਤਾ ਅਖਵਾਉਂਦਾ ਹੈ। ਜਿਹੜੇ ਬਚਨ ਇਕ ਦੂਜੇ ਲਈ ਬਦਲ ਜਾਂ ਬਦਲ ਦਾ ਭਾਗ ਗਠਤ ਕਰਦੇ ਹਨ ਉਹ ਪ੍ਰਸਪਰਕ ਬਚਨ ਅਖਵਾਉਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Tanuj,
( 2022/07/17 02:1811)
Please Login First