ਤਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਰ. ਸੰਗ੍ਯਾ—ਤਾੜ ਬਿਰਛ. “ਤਾਰ ਪ੍ਰਮਾਨ1 ਉਚਾਨ ਧੁਜਾ ਲਖ.” (ਕਲਕੀ) ੨ ਸੰ. ਤੰਤੁ. ਡੋਰਾ । ੩ ਧਾਤੁ ਦਾ ਤੰਤੁ. ਸੁਵਰਣ ਚਾਂਦੀ ਲੋਹੇ ਆਦਿ ਦੀ ਤਾਰ। ੪ ਚਾਂਦੀ। ੫ ਓਅੰਕਾਰ. ਪ੍ਰਣਵ। ੬ ਸੁਗ੍ਰੀਵ ਦੀ ਫ਼ੌਜ ਦਾ ਇੱਕ ਸਰਦਾਰ । ੭ ਤਾਰਾ. ਨਤ੍ਰ। ੮ ਸ਼ਿਵ। ੯ ਵਿਨੁ। ੧੦ ਸੰਗੀਤ ਅਨੁਸਾਰ ਇੱਕ ਠਾਟ ਦੀ ਸਪਤਕ. ਸੱਤ ਸੁਰਾਂ ਦਾ ਸਮੁਦਾਯ। ੧੧ ਉੱਚਾ ਸ੍ਵਰ. ਟੀਪ. “ਤਾਰ ਘੋਰ ਬਾਜਿੰਤ੍ਰ ਤਹਿ.” (ਮ: ੧ ਵਾਰ ਮਲਾ) ੧੨ ਅੱਖ ਦੀ ਪੁਤਲੀ । ੧੩ ਟਕ. ਨੀਝ. “ਅਚਲਦ੍ਰਿ. “ਮਛੀ ਨੋ ਤਾਰ ਲਾਵੈ.” (ਵਾਰ ਰਾਮ ੨ ਮ: ੫) “ਲੋਚਨ ਤਾਰ ਲਾਗੀ.” (ਕੇਦਾ ਮ: ੫) ੧੪ ਵ੍ਰਿੱਤਿ ਦੀ ਏਕਾਗ੍ਰਤਾ. ਮਨ ਦੀ ਲਗਨ. “ਲਾਗੀ ਤੇਰੇ ਨਾਮ ਤਾਰ.” (ਨਾਪ੍ਰ) ੧੫ ਵਿ—ਅਖੰਡ. ਇੱਕ ਰਸ. ਲਗਾਤਾਰ. “ਜੇ ਲਾਇ ਰਹਾ ਲਿਵ ਤਾਰ.” (ਜਪੁ) ੧੬ ਦੇਖੋ, ਤਾਰਣਾ। ੧੭ ਵ੍ਯ—ਤਰਹਿ. ਵਾਂਙ, ਜੈਸੇ—“ਮਨ ਭੂਲਉ ਭਰਮਸਿ ਭਵਰ ਤਾਰ.” (ਬਸੰ ਅ: ਮ: ੧) ੧੮ ਤਾਲ. ਦੋਹਾਂ ਹੱਥਾਂ ਦਾ ਪਰਸਪਰ ਪ੍ਰਹਾਰ. ਤਾੜੀ. “ਵਿਹੰਗ ਵਿਕਾਰਨ ਕੋ ਕਰਤਾਰ.” (ਗੁਪ੍ਰਸੂ) ਵਿਕਾਰਰੂਪ ਪੰਛੀਆਂ ਦੇ ਉਡਾਉਣ ਨੂੰ ਹੱਥ ਦਾ ਤਾਲ (ਤਾੜੀ). ੧੯ ਫ਼ਾ ਸੰਗ੍ਯਾ—ਸੂਤ. ਤੰਤੁ। ੨੦ ਵਿ—ਕਾਲਾ. ਸ੍ਯਾਹ। ੨੧ ਦੇਖੋ, ਨਾਦ। ੨੨ ਦੇਖੋ, ਤਾਲ। ੨੩ ਹਿੰਦੁਸਤਾਨੀ ਵਿੱਚ ਤਾਰਬਰਕੀ (Telegraph) ਨੂੰ ਭੀ ਤਾਰ ਆਖਦੇ ਹਨ. ਦੇਖੋ, ਟੇਲਿਗ੍ਰਾਫ਼.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First