ਤੀਜੀ ਦੁਨੀਆ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Third World (ਥਅ:ਡ ਵਅ:ਲਡ) ਤੀਜੀ ਦੁਨੀਆ: ਇਹ ਸ਼ਬਦ 1950 ਦੇ ਦਹਾਕੇ ਦੇ ਸ਼ੀਤ-ਯੁੱਧ (Cold War) ਦੌਰਾਨ ਫ਼ਰਾਂਸੀਸੀ ਭਾਸ਼ਾ ਦੇ ਲਫ਼ਜ਼ ਤੀਜੀ ਦੁਨੀਆ (tiers monde) ਤੋਂ ਪ੍ਰਾਪਤ ਕੀਤਾ ਹੈ, ਜਿਹੜੀ ਦੋ ਮੁੱਖ ਸ਼ੱਕਤੀਸ਼ਾਲੀ ਬਲਾਕਾਂ ਦੀ ਹਿਮਾਇਤ ਵਿਚ ਨਹੀਂ ਸੀ। ਉਹ ਦੋ ਮੁੱਖ ਬਲਾਕ ਪਹਿਲੀ ਦੁਨੀਆ (First World) ਪੂੰਜੀਪਤੀ (capitalists) ਅਤੇ ਦੂਜੀ ਦੁਨੀਆ (Second World) ਸਮਾਜਵਾਦੀ (socialist) ਸਨ। ਪਰ ਹੁਣ ਇਹ ਤੀਜੀ ਦੁਨੀਆ ਉਹਨਾਂ ਮੁਲਕਾਂ ਦੀ ਹੈ ਜਿਹੜੇ ਅਜੇ ਤੱਕ ਅਵਿਕਸਿਤ ਹਨ। ਇਸ ਵਿੱਚ ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਦੇ ਬਹੁਤ ਸਾਰੇ ਦੇਸ ਸ਼ਾਮਲ ਹਨ। ਪਰ ਵਿਸ਼ਵ ਸੰਯੁਕਤ ਰਾਸ਼ਟਰਾਂ ਅਨੁਸਾਰ ਤੀਜੀ ਦੁਨੀਆ ਵਿੱਚ ਲਗਪਗ 25 ਦੇਸ ਸ਼ਾਮਲ ਕੀਤੇ ਗਏ ਹਨ, ਜਿਹੜੇ ਕਿ ਅਲਪ ਵਿਕਸਿਤ ਅਵਸਥਾ ਵਿੱਚ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First