ਤੋਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਰੀ [ਨਾਂਇ] ਇੱਕ ਕਿਸਮ ਦੀ ਹਰੀ ਸਬਜ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੋਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਰੀ. ਸਰਵ—ਤੇਰੀ. “ਬਿਨਵਤਿ ਨਾਨਕ ਓਟ ਪ੍ਰਭੁ ਤੋਰੀ.” (ਆਸਾ ਮ: ੫) ੨ ਦੇਖੋ, ਤੋਰਨਾ (ਤੋੜਨਾ). “ਤੋਰੀ ਨ ਤੂਟੈ ਛੋਰੀ ਨ ਛੂਟੈ.” (ਬਿਲਾ ਮ: ੫) “ਗੁਰਿ ਪੂਰੈ ਹਉਮੈ ਭੀਤਿ ਤੋਰੀ.” (ਮਲਾ ਮ: ੪) ੩ ਸੰਗ੍ਯਾ—ਇੱਕ ਪ੍ਰਕਾਰ ਦੀ ਬੇਲਦਾਰ ਸਬਜ਼ੀ. ਤੁਰਈ. Luffa Acutangula. ਇਸ ਦੀ ਤਰਕਾਰੀ ਬਣਦੀ ਹੈ. ਤੋਰੀ ਬਾਦੀ ਕਰਦੀ ਅਤੇ ਭੁੱਖ ਘਟਾਉਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੋਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੋਰੀ : ਇਹ ਕੁਕਰਬਿਟੇਸੀ (Cucurbitaceae) ਕੁਲ ਦਾ ਪੌਦਾ ਹੈ। ਇਸ ਦਾ ਵਿਗਿਆਨਕ ਨਾਂ ਲੂਫ਼ਾ ਐਕੂਟੈਂਗਲਾ (Luffaacutangula) ਹੈ। ਇਹ ਇਕ-ਰੁੱਤੀ ਪੌਦੇ (annual) ਹਨ ਜਿਨ੍ਹਾਂ ਦੀਆਂ ਲਗਪਗ 8 ਜਾਤੀਆਂ ਮਿਲਦੀਆਂ ਹਨ। ਇਸ ਦੇ ਬੂਟੀਨੁਮਾ ਪੌਦੇ ਤੰਦੜਿਆਂ (tendrils) ਦੀ ਮਦਦ ਨਾਲ ਵੇਲਾਂ ਵਾਂਗ ਉਪਰ ਚੜ੍ਹ ਜਾਂਦੇ ਹਨ। ਇਸ ਦੇ ਪੱਤਿਆਂ ਦੇ 5 ਤੋਂ ਲੈ ਕੇ 7 ਤੱਕ ਖੰਨ (lobes) ਹੁੰਦੇ ਹਨ। ਇਸ ਦੇ ਤੰਦੜੇ ਸਾਧਾਰਨ ਜਾਂ ਬਹੁ-ਸ਼ਾਖੀ ਹੁੰਦੇ ਹਨ। ਫੁੱਲ ਦੋ-ਲਿੰਗੀ ਜਾਂ ਇਕ-ਲਿੰਗੀ ਹੁੰਦੇ ਹਨ। ਪੁੰਕੇਸਰੀ (Staminate) ਫੁੱਲ ਇਕ ਲੰਬੀ ਡੰਡੀ ਵਾਲੇ ਰੈਸੀਮ ਜਾਂ ਗੁੱਛੇ ਵਿਚ ਲੱਗਦੇ ਹਨ ਜਦੋਂ ਕਿ ਅੰਡਪ-ਪੁੰਜੀ (Pistillate) ਫੁੱਲ ਇਕੱਲੇ ਇਕੱਲੇ ਲਗਦੇ ਹਨ ਅਤੇ ਇਨ੍ਹਾਂ ਦੀ ਡੰਡੀ ਵੀ ਛੋਟੀ ਹੁੰਦੀ ਹੈ। ਸੈਪਲ-ਪੁੰਜ ਘੰਟੀਨੁਮਾ ਹੁੰਦੀਆਂ ਹਨ ਅਤੇ ਪੂਰੀ ਤਰ੍ਹਾਂ ਨਾਲ ਪੰਜ ਖੰਨਾ ਵਿਚ ਵੰਡੀਆਂ ਹੁੰਦੀਆਂ ਹਨ। ਪੈਟਲ-ਪੁੰਜ ਵਿਚ ਵੀ ਹਲਕੇ ਪੀਲੇ ਜਿਹੇ ਰੰਗ ਦੀਆਂ ਪੰਜ ਪੰਖੜੀਆਂ ਹੁੰਦੀਆਂ ਹਨ। ਪੰਕੇਸਰ ਆਮ ਤੌਰ ਤੇ ਤਿੰਨ ਹੁੰਦੇ ਹਨ ਅਤੇ ਇਹ ਕੈਲਿਕਸ ਨਲੀ ਵਿਚ ਹੁੰਦੇ ਹਨ। ਫਲ ਲੰਬਾ ਘੀਆ ਵਰਗਾ ਹੁੰਦਾ ਹੈ। ਪੀਪੋ (pepo) ਤਿੰਨ ਖ਼ਾਨਿਆਂ ਵਾਲਾ ਹੁੰਦਾ ਹੈ। ਪੱਕਣ ਪਿਛੋਂ ਇਹ ਸੁੱਕ ਜਾਂਦਾ ਹੈ ਅਤੇ ਅੰਦਰਲਾ ਰੇਸ਼ੇਦਾਰ ਹਿੱਸਾ ਸਪੰਜ ਵਰਗਾ ਬਣ ਜਾਂਦਾ ਹੈ।

ਤੋਰੀ ਦੀ ਕਾਸ਼ਤ ਪਹਿਲਾਂ ਤਪਤ-ਖੰਡੀ ਦੇਸ਼ਾਂ, ਚੀਨ ਅਤੇ ਜਾਪਾਨ ਵਿਚ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਅਮਰੀਕਾ ਵਿਚ ਇਸ ਦੀ ਕਾਸ਼ਤ ਸ਼ੁਰੂ ਹੋਈ ਹੈ। ਇਸ ਦੇ ਫਲ ਨੂੰ ਸਬਜ਼ੀ ਵਾਂਗ ਪਕਾ ਕੋ ਖਾਧਾ ਜਾਂਦਾ ਹੈ। ਇਸ ਦੀ ਵਰਤੋਂ ਸੂਪ ਆਦਿ ਵਿਚ ਕੀਤੀ ਜਾਂਦੀ ਹੈ। ਇਸ ਦੇ ਸੁੱਕੇ ਹੋਏ ਅੰਦਰਲੇ ਰੇਸ਼ੇਦਾਰ ਹਿੱਸੇ ਦੀ ਵਰਤੋਂ ਨਹਾਉਣ ਲਈ ਝਾਵੇਂ ਵਜੋਂ ਵੀ ਕੀਤੀ ਜਾਂਦੀ ਹੈ। ਇਸ ਦਾ ਪੌਦਾ ਖੀਰੇ ਅਤੇ ਖਰਬੂਜੇ ਵਾਂਗ ਹੀ ਨਰਮ ਜਿਹਾ ਹੁੰਦਾ ਹੈ ਜਿਹੜਾ ਵੇਲ ਦੇ ਰੂਪ ਵਿਚ 3 ਮੀ. ਤੋਂ 4.5 ਮੀ. (10-15 ਫੁੱਟ) ਤੱਕ ਉੱਚਾ ਹੋ ਜਾਂਦਾ ਹੈ।

ਤੋਰੀ ਦੀਆਂ ਕਈ ਜਾਤੀਆਂ ਵਿਚੋਂ ਕਾਲੀ ਤੋਰੀ (Luffaacutangula) ਅਤੇ ਘੀਆ ਤੋਰੀ (Luffa cylindrica) ਦੋ ਪ੍ਰਮੁੱਖ ਜਾਤੀਆਂ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-24-11-47-06, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਹਾਰਟੀਕਲਚਰ 2 : 1921

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.