ਤੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਲ [ਨਾਂਪੁ] ਤੋਲਣ ਦੀ ਕਿਰਿਆ , ਵਜ਼ਨ, ਭਾਰ; (ਕਾਵਿ ਵਿੱਚ) ਲਗਾਂ-ਮਾਤਰਾਵਾਂ ਦਾ ਹਿਸਾਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਲ. ਸੰ. ਸੰਗ੍ਯਾ—ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ । ੨ ਸੰ. ਤੋਲ. ਤੌਲ. ਤਰਾਜੂ. ਤੱਕੜੀ । ੩ ਵਜ਼ਨ. ਭਾਰ ਦਾ ਮਾਨ.

     ਸ਼ਾਰੰਗਧਰ ਵਿੱਚ ਤੋਲ ਇਸ ਤਰਾਂ ਹੈ:—

     ੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ ਵੰਸ਼ੀ).

     ੬ ਤ੍ਰਸਰੇਣੁ ਦਾ ਮਰੀਚਿ.

     ੬ ਮਰੀਚਿ ਦਾ ਰਾਈ.

     ੩ ਰਾਈ ਸ੄੗ਪ.

     ੮ ਸ੄੗ਪ ਦਾ ਜੌਂ (ਯਵ).

     ੪ ਜੌਂ ਦੀ ਗੁੰਜਾ (ਰੱਤੀ).

     ੬ ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ “ਹੇਮ” ਅਤੇ “ਧਾਨ੍ਯਕ” ਭੀ ਹੈ.

ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ , ਅੱਠ ਚਾਵਲ ਦੀ ਰੱਤੀ , ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ , ਦੋ ਸਰਸਾਹੀ ਦਾ ਅੱਧ ਪਾ , ਦੋ ਅੱਧ ਪਾ ਦਾ ਪਾਈਆ , ਚਾਰ ਪਾਉ ਦਾ ਸੇਰ , ਪੇਜ ਸੇਰ ਦੀ ਪੰਜਸੇਰੀ, ਦੋ ਪੰਜਸੇਰੀ ਦੀ ਧੜੀ , ਦੋ ਧੜੀ ਦਾ ਧੌਣ (ਅਧ੗ਮਨ), ਦੋ ਧੌਣ ਦਾ ਮਣ , ਅਤੇ ਪੰਜ ਮਣ ਦਾ ਭਾਰ ਲਿਖਿਆ ਹੈ.

ਭਾਈ ਗੁਰੁਦਾਸ ਜੀ ਲਿਖਦੇ ਹਨ:—

ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ,

ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ.

ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ,

ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ.

ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ,

ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ.

ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ,

ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ.

(ਭਾਗੁ ਕ)

     ਇਸ ਕਬਿੱਤ ਵਿੱਚ “ਮਨ” ਸ਼ਬਦ ਦੋ ਅਰਥ ਰਖਦਾ ਹੈ—ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ—ਅੱਠ ਪੰਜਸੇਰੀਆਂ. ਪੰਚ ਟੂਕ—ਪੰਜ ਸੇਰ. ਚਾਰ ਫਾੜ—ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ.

     ਇਸ ਸਮੇਂ ਪ੍ਰਚਲਿਤ ਤੋਲ ਇਹ ਹੈ—

     ੮ ਚਾਵਲ, ਰੱਤੀ.

     ੮ ਰੱਤੀ, ਮਾਸ਼ਾ.

     ੧੨ ਮਾਸ਼ੇ, ਤੋਲਾ.

     ੫ ਤੋਲਾ, ਛਟਾਂਕ.

     ੪ ਛਟਾਂਕ , ਪਾਵ (ਪਾਈਆ).

     ੧੬ ਛਟਾਂਕ, ਸੇਰ.1

     ੪੦ ਸੇਰ, ਮਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.