ਤੜਾਗੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੜਾਗੀ (ਨਾਂ,ਇ) 1 ਬਾਲਕ ਦੀ ਕਮਰ ਦੁਆਲੇ ਬੰਨ੍ਹੀ ਜਾਣ ਵਾਲੀ ਕਾਲੇ ਮੋਟੇ ਧਾਗੇ ਵਿੱਚ ਪੈਸੇ, ਕੌਡੀਆਂ, ਸੂਰ ਦੀ ਨਸ਼ਤਰ, ਢੋਲਣ ਆਦਿ ਪਰੋ ਕੇ ਬਣਾਈ ਮੋਟੀ ਡੋਰੀ; ਕਮਰ ਨੂੰ ਘੇਰਨ ਹਿਤ ਬਣਾਈ ਸੋਨੇ ਚਾਂਦੀ ਆਦਿ ਦੀ ਜ਼ੰਜੀਰੀ 2 ਵਾਣ ਦਾ ਮੰਜਾ ਉਣਨ ਉਪਰੰਤ ਆਲ਼ੇ-ਦੁਆਲ਼ੇ ਸੰਘਿਆਂ ਨੇੜਿਓਂ ਲੰਘਾਈ ਰੱਸੀ ਦੀ ਸੰਗਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤੜਾਗੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੜਾਗੀ [ਨਾਂਇ] ਲੱਕ ਦੁਆਲ਼ੇ ਬੰਨ੍ਹੀ ਜਾਣ ਵਾਲ਼ੀ ਡੋਰੀ ਜਾਂ ਜ਼ੰਜੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤੜਾਗੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੜਾਗੀ. ਸੰਗ੍ਯਾ—ਕਮਰ ਨੂੰ ਘੇਰਣ ਵਾਲੀ ਰੇਸ਼ਮ ਦੀ ਡੋਰੀ ਅਥਵਾ ਸੋਨੇ ਚਾਂਦੀ ਆਦਿ ਧਾਤੁ ਦੀ ਜੰਜੀਰੀ. ਮੇਖਲਾ. ਕਾਂਚੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First