ਤੱਥ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Thematic (ਥੀਮੈਅਟਿਕ) ਤੱਥ: ਤੱਥ ਨਾਲ ਸੰਬੰਧਿਤ ਜਾਂ ਵਿਸ਼ੇ ਦਾ ਜਾਰੀ ਰਹਿਣਾ। ਮੁੱਖ ਵਿਸ਼ਾ ਜਿਸ ਨਾਲ ਇਕ ਅਧਿਐਨ, ਚਰਚਾ, ਲਿਖਤੀ ਦਸਤਾਵੇਜ਼, ਆਦਿ ਸੰਬੰਧਿਤ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਤੱਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਥ [ਨਾਂਪੁ] ਸਬੂਤ , ਪ੍ਰਮਾਣ, ਦਲੀਲ, ਤਰਕ; ਸਚਾਈ, ਹਕੀਕਤ, ਅਸਲੀ ਗੱਲ , ਤੱਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੱਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਥ. ਤਤ੍ਵ. ਦੇਖੋ, ਤਥੁ. “ਕਰ ਤੱਥ ਸੁਣਾਯੋ.” (ਰਾਮਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੱਥ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Fact_ਤੱਥ: ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 3 ਅਨੁਸਾਰ :-

       (1) ਅਜਿਹੀ ਕੋਈ ਚੀਜ਼, ਚੀਜ਼ਾਂ ਦੀ ਅਵਸਥਾ, ਜਾਂ ਚੀਜ਼ਾਂ ਦਾ ਸਬੰਧ , ਜਿਸਦਾ ਇੰਦਰੀਆਂ ਦੁਆਰਾ ਬੋਧ ਹੋ ਸਕਦਾ ਹੋਵੇ;

       (2) ਕੋਈ ਮਾਨਸਿਕ ਹਾਲਤ ਜਿਸ ਬਾਰੇ ਕੋਈ ਵਿਅਕਤੀ ਚੇਤੰਨ ਹੋਵੇ ਇਸ ਪਰਿਭਾਸ਼ਾ ਅਨੁਸਾਰ ਤੱਥ ਦੋ ਕਿਸਮ ਦੇ ਹੋ ਸਕਦੇ ਹਨ-ਇਕ ਭੌਤਿਕ ਅਤੇ ਦੂਜੇ ਮਨੋਵਿਗਿਆਨਕ। ਇਹ ਪਰਿਭਾਸ਼ਾ ਬੈਂਥਮ ਦੁਆਰਾ ਤੱਥਾਂ ਦੀ ਵਰਗ-ਵੰਡ ਉੱਤੇ ਆਧਾਰਤ ਹੈ। ਕੁੱਝ ਤੱਥ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਬੋਧ ਪੰਜ ਮਨੁੱਖੀ ਗਿਆਨ ਇੰਦਰੀਆਂ ਦੁਆਰਾ ਹੋ ਸਕਦਾ ਹੈ। ਉਪਰੋਕਤ ਪਰਿਭਾਸ਼ਾ ਵਿਚ ਇਸ ਵਰਗ ਦਾ ਜ਼ਿਕਰ (1) ਵਿਚ ਕੀਤਾ ਗਿਆ ਹੈ ਅਤੇ ਉਸ ਨੂੰ ਸਪਸ਼ਟ ਕਰਨ ਲਈ ਦ੍ਰਿਸ਼ਟਾਂਤ (ੳ), (ਅ) ਅਤੇ (ੲ) ਵਿਚ ਉਨ੍ਹਾਂ ਦੇ ਉਦਾਹਰਣ ਦਿੱਤੇ ਗਏ ਹਨ। ਇਹ ਭੌਤਿਕ ਅਥਵਾ ਬਾਹਰਮੁੱਖੀ ਤੱਥ ਹਨ ਜੋ ਅੱਖਾਂ ਨਾਲ ਵੇਖੇ, ਕੰਨਾਂ ਨਾਲ ਸੁਣੇ , ਹੱਥਾਂ ਨਾਲ ਛੁਹੇ, ਨੱਕ ਨਾਲ ਸੁੰਘੇ ਅਤੇ ਜੀਭ ਨਾਲ ਚੱਖੇ ਜਾ ਸਕਦੇ ਹਨ। ਇਸ ਦੇ ਮੁਕਾਬਲੇ ਵਿਚ ਮਨੋਵਿਗਿਆਨਕ ਤੱਥ ਉਹ ਹੁੰਦੇ ਹਨ ਜੋ ਜਾਨਦਾਰ ਪ੍ਰਾਣੀ ਦੇ ਜਾਨਦਾਰ ਹੋਣ ਦੀ ਖ਼ਾਸੀਅਤ ਕਰਕੇ ਉਸ ਦੇ ਮਨ ਦੇ ਅੰਦਰ ਹੀ ਰਹਿੰਦੇ ਹਨ ਅਤੇ ਇਸ ਕਾਰਨ ਚੇਤਨਾ ਦਾ ਵਿਸ਼ਾ ਹੁੰਦੇ ਹਨ। ਮਨੁੱਖ ਦਾ ਇਰਾਦਾ , ਨੇਕ ਨੀਤੀ , ਖ਼ੁਸ਼ੀ, ਗ਼ਮੀ ਆਦਿ ਇਸ ਕਿਸਮ ਦੇ ਤੱਥ ਹਨ। ਜਿਨ੍ਹਾਂ ਦੇ ਉਦਾਹਰਣ ਦ੍ਰਿਸ਼ਟਾਂਤ (ਸ) ਅਤੇ (ਹ) ਵਿਚ ਦਿੱਤੇ ਗਏ ਹਨ। ਇਸ ਤਰ੍ਹਾਂ ਕਿਸੇ ਵਿਅਕਤੀ ਦੇ ਇਰਾਦੇ ਦਾ ਗ਼ਲਤ ਦਰਸਾਵਾ ਕਿਸੇ ਤੱਥ ਦਾ ਗ਼ਲਤ ਦਰਸਾਵਾ ਹੋਵੇਗਾ। ਇਸ ਤਰ੍ਹਾਂ ਤੱਥ ਦੀ ਪਰਿਭਾਸ਼ਾ ਉਨ੍ਹਾਂ ਚੀਜ਼ਾਂ ਤੱਕ ਸੀਮਤ ਨਹੀਂ ਹੈ ਜੋ ਭੌਤਕ ਪਦਾਰਥਾਂ ਦੇ ਤੌਰ ਤੇ ਪ੍ਰਦਰਸ਼ਤ ਕੀਤੇ ਜਾ ਸਕਦੇ ਹੋਣ ਜਾਂ ਜਿਨ੍ਹਾਂ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੋਵੇ। ਅਨੰਤ ਬਾਬੂਰਾਉ ਬਨਾਮ ਰਾਜ (ਏ ਆਈ ਆਰ 1967 ਬੰਬੇ 109) ਵਿਚ ਬੰਬੇ ਉੱਚ ਅਦਾਲਤ ਅਨੁਸਾਰ ਮਾਨਸਿਕ ਹਾਲਤ ਇਕ ਤੱਥ ਹੈ ਲੇਕਿਨ ਕਿਸੇ ਵਿਅਕਤੀ ਦੁਆਰਾ ਦਲੀਲਬਾਜ਼ੀ ਦੁਆਰਾ ਲਾਇਆ ਗਿਆ ਅਨੁਮਾਨ , ਉਸ ਵਿਅਕਤੀ ਦੀ ਮਾਨਸਿਕ ਹਾਲਤ ਨ ਹੋਣ ਦੇ ਕਾਰਨ ਇਕ ਤੱਥ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.