ਥੈਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥੈਲੀ [ਨਾਂਇ] ਛੋਟਾ ਥੈਲਾ, ਗੁਥਲੀ , ਖੀਸਾ , ਬੋਝਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਥੈਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਥੈਲੀ (ਸੰ.। ਪੰਜਾਬੀ) ੧. ਰੈਣੀ। ਸੋਨੇ ਦੀਆਂ ਵਸਤੂਆਂ ਨੂੰ ਢਾਲਿਆਂ ਜੋ ਡਲੀ ਬਣ ਜਾਂਦੀ ਹੈ। ਯਥਾ-‘ਅਲੰਕਾਰ ਮਿਲਿ ਥੈਲੀ ਹੋਈ ਹੈ’। ਭਾਵ ਸਾਰੇ ਗਹਿਣੇ ਗਾਲੇ ਜਾਣ ਤਾਂ ਇਕ ਰੈਣੀ ਹੁੰਦੀ ਹੈ, ਅਰਥਾਤ ਝੂਠੇ ਨਾਮ ਭੇਦ ਹਨ, ਵਾਸਤਵ ਵਿਚ ਸੋਨਾ ਹੀ ਹੈ।

੨. (ਸੰਸਕ੍ਰਿਤ ਸੑਥਲੰ=ਤੰਬੂ) ਛੋਟਾ ਥੈਲਾ , ਰੁਪਏ ਰੱਖਣ ਦੀ ਗੁੱਥੀ। ਯਥਾ-‘ਸੰਚਤ ਸੰਚਤ ਥੈਲੀ ਕੀਨੀੑ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਥੈਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥੈਲੀ. ਸੰਗ੍ਯਾ—ਛੋਟਾ ਥੈਲਾ। ੨ ਹਜ਼ਾਰ ਰੁਪਯੇ ਦੀ ਗੁਥਲੀ। ੩ ਢਾਲੇ ਹੋਏ ਸੁਵਰਣ ਦੀ ਡਲੀ. “ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ.” (ਧਨਾ ਮ: ੫) ੪ ਨਕ਼ਦੀ. “ਸੰਚਤ ਸੰਚਤ ਥੈਲੀ ਕੀਨੀ.” (ਆਸਾ ਮ: ੫) ੫ ਮਾਇਆ. ਦੌਲਤ. “ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ.” (ਬਾਵਨ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.