ਦਿਵਾਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਵਾਲਾ (ਨਾਂ,ਪੁ) ਲਹਿਣੇਦਾਰਾਂ ਨੂੰ ਕਰਜਾ ਨਾ ਮੋੜ ਸੱਕਣ ਦੀ ਸੂਰਤ ਵਿੱਚ ਦਿਨ ਵੇਲੇ ਦੀਵਾ ਜਗਾ ਕੇ ਪ੍ਰਗਟ ਕੀਤੀ ਅਸਮਰਥਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਿਵਾਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਵਾਲਾ [ਨਾਂਪੁ] ਕਰਜ਼ਾ ਆਦਿ ਮੋੜਨ ਵਿੱਚ ਅਸਮਰਥ ਹੋਣ ਦੀ ਸਥਿੱਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਿਵਾਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਵਾਲਾ. ਸੰਗ੍ਯਾ—ਦੇਵਾਲਯ. ਦੇਵਮੰਦਿਰ. “ਜਗੰਨਾਥ ਕੋ ਨਿਰਖ ਦਿਵਾਲਾ.” (ਚਰਿਤ੍ਰ ੨੬੧) ੨ ਦੀਪ-ਬਾਲਾ. ਦਿਯਾ-ਬਾਲਾ. ਵ੍ਯਾਪਾਰੀ (ਸ਼ਾਹੂਕਾਰ) ਦੀ ਉਹ ਅਵਸਥਾ, ਜਦ ਉਸ ਪਾਸ ਲੋਕਾਂ ਦਾ ਰਿਣ ਚੁਕਾਉਣ ਦੀ ਸਾਮਰਥ ਨਾ ਰਹੇ. ਐਸੀ ਦਸ਼ਾ ਵਿੱਚ ਉਹ ਆਪਣੀ ਦੁਕਾਨ ਦੇ ਫ਼ਰਸ਼ ਨੂੰ ਉਲਟਾਕੇ ਉੱਪਰ ਚੌਮੁਖਾ ਦੀਵਾ ਦਿਨ ਨੂੰ ਬਾਲਕੇ ਰਖਦਾ ਹੈ, ਜਿਸ ਤੋਂ ਸਭ ਲੋਕ ਉਸ ਦੀ ਹਾਲਤ ਜਾਣ ਲੈਂਦੇ ਹਨ। ੩ ਦੀਵਾ ਮਚਾਕੇ ਰਿਣ ਚੁਕਾਉਣ ਦੀ ਸਾਮਰਥ ਦਾ ਅਭਾਵ ਦੱਸਣ ਦੀ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.