ਦੁਆਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਆਬ  ਸੰਗ੍ਯਾ—ਦੋ ਜਲਾਂ ਦੇ ਮੱਧ ਦਾ ਦੇਸ਼. ਦੋ ਦਰਿਆਵਾਂ ਦੇ ਵਿਚਲਾ ਦੇਸ਼. ਦ੍ਵੀਪ। ੨ ਖਾਸ ਕਰਕੇ ਸਤਲੁਜ ਅਤੇ ਬਿਆਸ ਦੇ ਮੱਧ ਦਾ ਦੇਸ਼ । ੩ ਪੰਜਾਬ ਦੇ ਦੁਆਬਿਆਂ ਦੇ ਜੁਗਰਾਫੀਏ ਵਿੱਚ ਇਹ ਖਾਸ ਸੰਕੇਤ ਹਨ—ਬਿਸਤ, ਬਾਰੀ , ਰਚਨਾ , ਚਜ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੁਆਬ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Doab_ਦੁਆਬ:   ਦੋ ਅਜਿਹੇ ਦਰਿਆਵਾਂ ਵਿਚਕਾਰ ਦਾ ਇਲਾਕਾ ਜੋ ਪਹਿਲਾਂ ਵਖ ਵਖ ਵਹਿੰਦੇ ਹਨ ਅਤੇ ਫਿਰ ਇਕ ਥਾਂ ਜਾਂ ਕੇ ਇਕੱਠੇ ਹੋ ਜਾਂਦੇ ਹਨ। ਗੰਗਾ ਅਤੇ ਜਮਨਾ ਵਿਚਕਾਰ ਪੈਂਦੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਬਿਸਤ ਜਲੰਧਰ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.