ਦੁਹਾਗਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੁਹਾਗਣ (ਨਾਂ,ਇ) ਖੋਟੇ ਭਾਗਾਂ ਵਾਲੀ ਵਿਧਵਾ ਇਸਤਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦੁਹਾਗਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੁਹਾਗਣ ਸੰ. ਦੁਭਗਾ. ਵਿ—ਖੋਟੇ ਭਾਗਾਂ ਵਾਲੀ। ੨ ਵਿਧਵਾ. “ਦਸ ਨਾਰੀ ਮੈ ਕਰੀ ਦੁਹਾਗਨਿ.” (ਪ੍ਰਭਾ ਅ: ਮ: ੫) ਦਸ ਇੰਦ੍ਰੀਆਂ ਮੈ ਰੰਡੀਆਂ ਕਰ ਦਿੱਤੀਆਂ ਭਾਵ ਹੁਣ ਉਨ੍ਹਾਂ ਨਾਲ ਮਨ ਦਾ ਸੰਬੰਧ ਨਹੀਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੁਹਾਗਣ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਹਾਗਣ: ਦੁਹਾਗਿਣ ਦੇ ਸ਼ਾਬਦਿਕ ਅਰਥ ਹਨ ਮੰਦਭਾਗਣ ਜਾਂ ਮੰਦੇ ਭਾਗਾਂ ਵਾਲੀ ਉਹ ਇਸਤਰੀ ਜਿਸ ਨੂੰ ਉਸ ਦੇ ਪਤੀ ਨੇ ਤਿਆਗ ਦਿੱਤਾ ਹੋਵੇ, ਜੋ ਦੁਰਆਚਰਣ ਵਾਲੀ ਹੋਵੇ। ਦੁਰਭਾਗਨੀ, ਡੋਹਾਗਣ, ਕੁਲਹਿਣੀ, ਕੁਲੱਖਣੀ, ਕੁਨਾਰ, ਛੁੱਟੜ, ਬਦਚਲਣ, ਆਦਿ ਇਸ ਦੇ ਪਰਿਆਇਵਾਚੀ ਸ਼ਬਦ ਹਨ। ਅਧਿਆਤਮਕ ਸਾਧਨਾਂ ਵਿਚ ਇਸ ਸ਼ਬਦ ਦੀ ਵਰਤੋਂ ਦੁਸ਼ਟ ਜਾਂ ਅਧਰਮੀ ਮਨੁੱਖ ਲਈ ਹੁੰਦੀ ਹੈ। ਗੁਰਬਾਣੀ ਵਿਚ ਜਿੱਥੇ ‘ਸੁਹਾਗਣ’ (ਵੇਖੋ) ਦੇ ਲੱਛਣ ਦੱਸੇ ਗਏ ਹਨ ਉੱਥੋ ਦੋਹਾਗਣ ਦੇ ਲੱਛਣਾਂ ਉੱਤੇ ਵੀ ਪ੍ਰਕਾਸ਼ ਪਾਇਆ ਗਿਆ ਹੈ। ਅਸਲ ਵਿਚ, ਦੁਹਾਗਣ ਸੁਹਾਗਣ ਤੋਂ ਉਲਟ ਗੁਣਾਂ ਵਾਲੀ ਇਸਤਰੀ ਹੈ। ਗੁਰਮਤਿ ਅਨੁਸਾਰ ਸੁਹਾਗਣ ਗੁਰਮੁਖ ਜਾਂ ਸਨਮੁਖ ਵਿਅਕਤੀ ਦਾ ਪ੍ਰਤੀਕ ਹੈ ਅਤੇ ਦੁਹਾਗਣ ਮਨਮੁਖ ਜਾਂ ਸ਼ਾਕਤ ਵਿਅਕਤੀ ਦਾ। ਗੁਰੂ ਨਾਨਕ ਦੇਵ ਦੇ ਮੱਤ ਅਨੁਸਾਰ :
ਦੋਹਾਗਣਿ ਕਿਆ ਨਿਸਾਣੀਆ ਖਸਮਹੁ ਘੁਥੀਆ ਫਿਰਹਿ ਨਿਮਾਣੀਆਂ।
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਸਾਇ ਜੀਉ।
ਇਸੇ ਤਰ੍ਹਾਂ ਸਿਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਵਹਿਮਾਂ ਭਰਮਾਂ ਵਿਚ ਪਈ ਹੋਈ ਇਸਤਰੀ ਨੂੰ ‘ਡੋਹਾਗਣ’ ਆਖਦੇ ਹਨ–‘ਭਰਮਿ ਭੁਲੀ ਡੋਹਾਗਣਿ ਨਾ ਪਿਰੁ ਅੰਕੁ ਸਮਾਇ’ (ਸਿਰੀ, ਅਸ਼ਟ, ਆ. ਮ. ੧)। ਗੁਰੂ ਅਰਮਦਾਸ ਜੀ ਸਿਰੀ ਰਾਮ ਵਿਚ ਅਜਿਹੀ ਇਸਤ੍ਰੀ ਦੇ ਲੱਛਣ ਇਉਂ ਦੱਸਦੇ ਹਨ :
ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰਿ।
ਪਿਰ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲ ਪਿਆਰੁ।
ਤ੍ਰਿਬਨਾ ਕਦੇ ਨਾ ਚੁਕਦੀ, ਜਲਦੀ ਕਰੈ ਪੁਕਾਰ।
ਨਾਨਕ ਬਿਨ ਨਾਵੈ ਕੁਰੂਪਿ ਕੁਸੋਹਣੀ, ਪਰਹਿਰ ਛੋਡੀ ਭਤਾਰਿ।
ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿਚ ਜਿੱਥੇ ਸੁਹਾਗਣ ਦੇ ਲੱਛਣ ਦੱਸਦੇ ਹਨ ਉੱਥੇ ਦੁਹਾਗਣ (ਡੋਹਾਗਣਿ) ਦਾ ਜ਼ਿਕਰ ਵੀ ਕਰਦਿਆਂ ਇਸ ਗੱਲ ਦੀ ਚਿੰਤਾ ਪ੍ਰਗਟਾਉਂਦੇ ਹਨ ਕਿ ਉਨ੍ਹਾਂ ਦਾ ਸਮਾਂ ਪ੍ਰਭੂ ਸਿਮਰਨ ਤੋਂ ਬਿਨਾ ਕਿਵੇਂ ਲੰਘਦਾ ਹੈ:
ਅਜ ਨਾ ਸੁਤੀ ਕੰਤਿ ਸਿਉ ਅੰਗ ਮੁੜੇ ਮੁੜ ਜਾਇ।
ਜਾਇ ਪੁਛਹੁ ਡੋਹਾਗਣਿ ਤੁਮ ਕਿਉ ਰੈਨ ਬਿਹਾਇ।
ਸ਼ਾਹ ਹੁਸੈਨ ਵੀ ਆਪਣੀਆਂ ਕਾਫ਼ੀਆਂ ਵਿਚ ਸੁਹਾਗਣ ਤੇ ਦੁਹਾਗਣ ਦਾ ਅੰਤਰ ਸਮਝਾਉਂਦਿਆਂ ਲਿਖਦਾ ਹੈ:
ਸੁਤੀ ਰਹੀ ਕੁਲਖਣੀ ਜਾਗੀ ਵਡਭਾਗੀ। ––(ਕਾਫੀ ੬੯)
[ਸਹਾ. ਗ੍ਰੰਥ––ਮ. ਕੋ; ਗੁ. ਮਾ., ਗੁ. ਪ੍ਰ : ਡਾ. ਮੋਹਨ ਸਿੰਘ ਉਬਰਾ : ‘ਸ਼ਾਹ ਹੁਸੈਨ’; ਭਾਈ ਗੁਰਦਾਸ : ‘ਕਬਿੱਤ ਸਵੈਯੇ’; ‘ਸ਼ਬਦਾਰਥ ਗੁਰੂ ਗ੍ਰੰਥ ਸਾਹਿਬ’]
ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First