ਦੋਸ਼-ਸਿਧੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Conviction_ਦੋਸ਼-ਸਿਧੀ: ਫ਼ੌਜਦਾਰੀ ਵਿਚਾਰਣ ਵਿਚ ਇਹ ਪਾਇਆ ਜਾਣਾ ਕਿ ਮੁਲਜ਼ਮ ਨੇ ਉਹ ਅਪਰਾਧ ਕੀਤਾ ਹੈ ਜਿਸ ਦਾ ਉਸ ਤੇ ਅਰਪੋ ਸੀ। ਉਹ ਕਾਨੂੰਨੀ ਕਾਰਵਾਈ ਜਿਸ ਵਿਚ ਕਿਸੇ ਧਿਰ ਦਾ ਅਪਰਾਧੀ ਹੋਣਾ ਸਾਬਤ ਕੀਤਾ ਗਿਆ ਹੈ ਅਤੇ ਜਿਸ ਤੇ ਨਿਰਨਾ (Judgement) ਅਤੇ ਦੰਡ-ਹੁਕਮ ਆਧਾਰਤ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 20 ਅਨੁਸਾਰ ਇਕ ਵਿਅਕਤੀ ਨੂੰ ਇਕ ਅਪਰਾਧ ਲਈ ਇਕੋਵਾਰ ਸਿੱਧ ਦੋਸ਼ ਠਹਿਰਾ ਕੇ ਸਜ਼ਾ ਦਿੱਤੀ ਜਾ ਸਕਦੀ ਹੈ। ਧਾਨਾ ਜੀ ਰਾਮ ਬਨਾਮ ਭਾਰਤ ਦਾ ਸੰਘ (ਏ ਆਈ ਆਰ 1965 ਪੰ: 153) ਅਨੁਸਾਰ ਦੋਸ਼ ਸਿਧੀ ਦਾ ਮਤਲਬ ਹੈ ਅੰਤਮ ਦੋਸ਼ ਸਿਧੀ ਨ ਕਿ ਵਿਚਾਰਣ ਅਦਾਲਤ ਦੁਆਰਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First