ਧਾਰਨ ਕਰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਰਨ ਕਰਨਾ [ਸੰਕਿ] ਅਪਣਾਉਣਾ; ਪਹਿਨਣਾ, ਗ੍ਰਹਿਣ ਕਰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਾਰਨ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hold_ਧਾਰਨ ਕਰਨਾ: ਧਾਰਨ ਕਰਨ ਵਿਚ ਦੋ ਗੱਲਾਂ ਵਲ ਸੰਕੇਤ ਹੁੰਦਾ ਹੈ, ਪਹਿਲੀ ਗੱਲ ਕਿ ਧਾਰਨ ਕਰਨ ਵਾਲੇ ਦਾ ਉਸ ਚੀਜ਼ ਉਤੇ ਵਾਸਤਵਿਕ ਕਬਜ਼ਾ ਹੁੰਦਾ ਹੈ ਅਤੇ ਦੂਜੀ ਇਹ ਕਿ ਉਸ ਉਤੇ ਧਾਰਕ ਦਾ ਕਾਨੂੰਨੀ ਹੱਕ ਹੁੰਦਾ ਹੈ।

       ਪੱਛਮੀ ਬੰਗਾਲ ਰਾਜ ਬਨਾਮ ਸੁਬੋਧ ਗੋਪਾਲ ਬੋਸ (ਏ ਆਈ ਆਰ 1954 ਐਸ ਸੀ 92) ਅਨੁਸਾਰ ਭਾਰਤੀ ਸੰਵਿਧਾਨ ਦੇ ਅਨੁਛੇਦ 19 (1) (ਕ) ਵਿਚ ਆਉਂਦੇ ਧਾਰਨ ਕਰਨਾ ਸ਼ਬਦ ਦੇ ਅਰਥ ਹਨ ਮਾਲਕ ਹੋਣਾ। ਉਸ ਅਨੁਸਾਰ ਸ਼ਹਿਰੀ ਭੋਂ (ਉੱਚਤਮ ਸੀਮਾਂ ਅਤੇ ਵਿਨਿਯਮਨ) ਐਕਟ 1976 ਦੀ ਧਾਰਾ 3 ਵਿਚ ਜਦੋਂ ਕਿਹਾ ਗਿਆ ਹੈ ਕਿ ਕੋਈ ਵਿਅਕਤੀ ਉੱਚਤਮ ਸੀਮਾ ਤੋਂ ਵਧ ਕੋਈ ਖ਼ਾਲੀ ਭੋਂ ਧਾਰਨ ਕਰਨ ਦਾ ਹੱਕਦਾਰ ਨਹੀਂ ਹੋਵੇਗਾ ਤਾਂ ਉਥੇ ਵੀ ਧਾਰਨ ਕਰਨ ਦਾ ਮਤਲਬ ਮਾਲਕ ਹੋਣ ਤੋਂ ਹੈ। ਇਸ ਸ਼ਬਦ ਤੋਂ ਮੁਰਾਦ ਦੋ ਸੰਕਲਪ ਹਨ ਅਰਥਾਤ ਵਾਸਤਵਿਕ (physical) ਕਬਜ਼ਾ ਅਤੇ ਖ਼ਾਲੀ ਭੋਂ ਤੇ ਕਾਨੂੰਨੀ ਹੱਕ। ਆਂਧਰਾ ਪ੍ਰਦੇਸ਼ ਸਰਕਾਰ ਬਨਾਮ ਹਿਜ਼ ਐਕਸੇਲੈਂਸੀ ਨਿਜ਼ਾਮ, ਹੈਦਰਾਬਾਦ (ਏ ਆਈ ਆਰ 1996 ਐਸ ਸੀ 3142) ਅਨੁਸਾਰ ਉਸ ਕੇਸ ਵਿਚ ਦੋਵੇਂ ਸੰਕਲਪ ਲਾਗੂ ਹੁੰਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.