ਨਾਕਾਬਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਕਾਬਲ [ਵਿਸ਼ੇ] ਅਸਮਰੱਥ, ਅਯੋਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਾਕਾਬਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Disqualified_ਨਾਕਾਬਲ: ਜਿਥੇ ਨਾਕਾਬਲ ਸ਼ਬਦ ਆਪਣੇ ਸਾਦਾ ਕੁਦਰਤੀ ਅਰਥਾਂ ਵਿਚ ਵਰਤਿਆ ਜਾਂਦਾ ਹੈ (ਜਿਵੇਂ ਕੰਪਨੀਜ਼ ਐਕਟ, 1956 ਦੀ ਧਾਰਾ 274 (3) ਵਿਚ) ਉਥੇ ਉਸ ਪ੍ਰਸੰਗ ਵਿਚ ਉਸ ਦਾ ਮਤਲਬ ਹੋਵੇਗਾ ‘ਕਾਬਲ ਨਹੀਂ ਹੈ’ ਅਤੇ ਉਸ ਦਾ ਮਤਲਬ ਕਿਸੇ ‘ਤਰੁਟੀ’ ‘ਅਯੋਗਤਾ ’ ਜਾਂ ‘ਧਬੇ’ ਦੇ ਸੀਮਤ ਅਰਥਾਂ ਵਿਚ ਨਹੀਂ ਲਿਆ ਜਾਵੇਗਾ। ਇਕ ਵਿਅਕਤੀ ਕਿਸੇ ਅਹੁਦੇ ਲਈ ਅਯੋਗ ਹੋ ਸਕਦਾ ਹੈ। ਅਤੇ ਹੋ ਸਕਦਾ ਹੈ ਉਸ ਦਾ ਕਾਰਨ ਕੇਵਲ ਕੋਈ ਤਰੁਟੀ ਜਾਂ ਧੱਬਾ ਨ ਹੋਵੇ ਸਗੋਂ ਇਹ ਹੋਵੇ ਕਿ ਉਹ ਉਸ ਅਹੁਦੇ ਦੇ ਕਾਬਲ ਨਹੀਂ ਹੈ ਭਾਵ ਕਾਬਲੀਅਤਾਂ ਨਹੀਂ ਰਖਦਾ, ਅਤੇ ਉਸ ਭਾਵ ਵਿਚ ਕੋਈ ਵੀ ਲੋੜ ਜੋ ਉਸ ਵਿਅਕਤੀ ਨੂੰ ਨਾਕਾਬਲ ਕਰਦੀ ਹੈ, ਭਾਵੇਂ ਕੇਵਲ ਤਿੰਨ ਸਾਲ ਦੀ ਸੀਮਤ ਮੁਦਤ ਲਈ ਹੀ ਸੀ , ਉਸ ਵਾਕੰਸ਼ ਦੇ ਅਰਥਾਂ ਵਿਚ ਨਾ ਕਾਬਲੀਅਤ ਸਮਝੀ ਜਾਣੀ ਚਾਹੀਦੀ ਹੈ। (ਕ੍ਰਕਿਟ ਕਲੱਬ ਔਫ਼ ਇੰਡੀਆ ਲਿਮਟਿਡ ਬਨਾਮ ਮਾਧਵ ਐਲ ਆਪਟੇ (1975) 45 ਕੰ. ਕੇਸਿਜ 574)
‘ਅਪਾਤਰ’ ਸ਼ਬਦ ਕਾਫ਼ੀ ਵਿਸ਼ਾਲ ਅਰਥ ਰਖਦਾ ਹੈ ਅਤੇ ਉਸ ਵਿਚ ‘ਨਾ ਕਾਬਲ’ ਅਤੇ ‘‘ਕਾਬਲ ਨਹੀਂ’’ ਦੋਵੇਂ ਭਾਵ ਆ ਜਾਂਦੇ ਹਨ (ਸਤਯ ਨਾਰਾਇਣ ਅਗਰਵਾਲ ਬਨਾਮ ਮਹੇਸ਼ ਚੰਦਰ ਜੈਨ , (1970) 15 ਐਮ.ਪੀ.ਐਲ. ਜੇ 200)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First