ਨਿਆਂਇਕ ਫ਼ੈਸਲਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Judicial decision_ਨਿਆਂਇਕ ਫ਼ੈਸਲਾ: ਭਾਰਤ ਬੈਂਕ ਲਿ. ਦਿਲੀ ਬਨਾਮ ਭਾਰਤ ਬੈਂਕ ਦੇ ਕਰਮਚਾਰੀ (ਏ ਆਈ ਆਰ 1950 ਐਸ ਸੀ 188) ਅਨੁਸਾਰ ਕਿਸੇ ਫ਼ੈਸਲੇ ਨੂੰ ਨਿਆਂਇਕ ਫ਼ੈਸਲਾ ਕਹਿਣ ਲਈ ਜ਼ਰੂਰੀ ਹੈ ਕਿ ਦੋ ਜਾਂ ਵਧੀਕ ਧਿਰਾਂ ਵਿਚ ਕੋਈ ਝਗੜਾ ਮੌਜੂਦ ਹੋਵੇ ਅਤੇ ਉਸਦਾ ਫ਼ੈਸਲਾ ਹੇਠ-ਲਿਖੇ ਤਰੀਕੇ ਨਾਲ ਕੀਤਾ ਜਾਵੇ:-
(1) ਝਗੜੇ ਦੀਆ ਧਿਰਾਂ ਦੁਆਰਾ ਆਪੋ ਆਪਣਾ ਕੇਸ ਪੇਸ ਕੀਤਾ ਗਿਆ ਹੋਵੇ। ਇਹ ਜ਼ਰੂਰੀ ਨਹੀਂ ਕਿ ਕੇਸ ਜ਼ਬਾਨੀ ਪੇਸ਼ ਕੀਤਾ ਗਿਆ ਹੋਵੇ।
(2) ਜੇ ਉਨ੍ਹਾਂ ਧਿਰਾਂ ਵਿਚਕਾਰ ਝਗੜਾ ਤੱਥ ਦਾ ਸਵਾਲ ਹੈ ਤਾਂ ਧਿਰਾਂ ਦੁਆਰਾ ਪੇਸ਼ ਕੀਤੀ ਗਈ ਸ਼ਹਾਦਤ ਦੁਆਰਾ ਉਹ ਤੱਥ ਵਿਨਿਸਚਿਤ ਕੀਤਾ ਗਿਆ ਹੋਵੇ ਅਤੇ ਇਸ ਤਰ੍ਹਾਂ ਤੱਥ ਵਿਨਿਸਚਿਤ ਕਰਨ ਵਿਚ ਦਲੀਲ ਅਥਵਾ ਬਹਿਸ ਦੀ ਸਹਾਇਤਾ ਲਈ ਗਈ ਹੋਵੇ।
(3) ਜੇ ਉਨ੍ਹਾਂ ਧਿਰਾਂ ਵਿਚਕਾਰ ਝਗੜਾ ਕਾਨੂੰਨ ਦਾ ਸਵਾਲ ਹੈ ਤਾਂ ਧਿਰਾਂ ਦੁਆਰਾ ਕਾਨੂੰਨੀ ਦਲੀਲਬਾਜ਼ੀ ਅਰਥਾਤ ਬਹਿਸ ਦੁਆਰਾ ਸਪਸ਼ਟ ਕੀਤਾ ਗਿਆ ਹੋਵੇ;
(4) ਇਸ ਢੰਗ ਨਾਲ ਸਾਹਮਣੇ ਲਿਆਂਦੇ ਗਏ ਤੱਥਾਂ ਉਤੇ ਦੇਸ਼ ਦਾ ਕਾਨੂੰਨ ਲਾਗੂ ਕਰਕੇ ਸਾਰੇ ਝਗੜੇ ਦੇ ਨਿਪਟਾਰੇ ਬਾਬਤ ਫ਼ੈਸਲਾ ਕੀਤਾ ਗਿਆ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First