ਨਿਰਜਲਾ ਏਕਾਦਸ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰਜਲਾ ਏਕਾਦਸ਼ੀ (ਨਾਂ,ਇ) ਜੇਠ ਸੁਦੀ 11 ਦਾ ਦਿਨ; ਸੂਰਜ ਨਿਕਲਣ ਤੋਂ ਲੈ ਕੇ ਇਕਾਦਸ਼ੀ ਦਾ ਸਾਰਾ ਦਿਨ ਅਤੇ ਰਾਤ ਬਿਨਾਂ ਜਲ ਸੇਵਨ ਕੀਤੇ ਅਤੇ ਦੁਆਦਸੀ ਵਾਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਵਰਤ ਉਪਾਰਨ (ਖੋਲ੍ਹਣ) ਵਾਲਾ ਤਿਉਹਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਿਰਜਲਾ ਏਕਾਦਸ਼ੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰਜਲਾ ਏਕਾਦਸ਼ੀ निर्जलैकादशी. ਜੇਠ ਸੁਦੀ ੧੧, ਜਿਸ ਦਿਨ ਹਿੰਦੂਮਤ ਦੇ ਗ੍ਰੰਥਾਂ ਵਿੱਚ ਸਨਾਨ ਅਤੇ ਪੀਣ ਵਾਸਤੇ ਜਲ ਦਾ ਤਿਆਗ ਲਿਖਿਆ ਹੈ. ਸੂਰਜ ਨਿਕਲਣ ਤੋਂ ਲੈ ਕੇ ਏਕਾਦਸ਼ੀ ਦਾ ਸਾਰਾ ਦਿਨ ਅਤੇ ਰਾਤ ਬਿਨਾ ਜਲ ਰਹਿਣਾ ਅਤੇ ਦੁਆਦਸੀ ਦੇ ਅਮ੍ਰਿਤ ਵੇਲੇ ਸਨਾਨ ਕਰਕੇ ਵਰਤ ਉਪਾਰਨਾ ਵਿਧਾਨ ਹੈ. (ਦੇਖੋ, ਹਰਿਭਕ੍ਤਿਵਿਲਾਸ, ਵਿਲਾਸ ੧੫). ਪਰ ਅੱਜ ਕੱਲ ਵੇਖਣ ਵਿੱਚ ਇਸ ਤੋਂ ਉਲਟ ਰੀਤੀ ਹੈ, ਕਿਸੇ ਕਵੀ ਦੇ ਹੇਠ ਲਿਖੇ ਛੰਦ ਤੋਂ ਆਪ ਨੂੰ ਨਿਰਜਲਾ ਏਕਾਦਸ਼ੀ ਦੇ ਦਿਨ, ਖਾਣ ਪੀਣ ਦਾ ਹਾਲ ਪ੍ਰਗਟ ਹੋਵੇਗਾ.

ਅੰਬ ਸਵਾਸੌ ਚੂਸ ਆਠਸੌ ਆੜੂ ਖਾਏ।

ਖੀਰੇ ਕਈ ਹਜਾਰ ਕੱਕੜੀ ਖੇਤ ਮੁਕਾਏ।

ਦਹੀ ਕਟੋਰੇ ਚਾਰ ਘੜੇ ਦੋ ਰਸ ਕੇ ਪੀਏ।

ਲੱਡੂ ਪੇੜੇ ਅਧਿਕ ਖੂੰਬਚੇ ਖਾਲੀ ਕੀਏ।

ਇਹ ਭਾਂਤ ਦਿਵਸ ਵੀਤਤ ਭਯੋ ਵ੍ਰਤ ਨਿਰਜਲ ਏਕਾਦਸ਼ੀ।

ਰੈਨ ਸਬਰ ਕਰ ਸੋਰਹੋ, ਭੋਰ ਹੋਇਗੀ ਦ੍ਵਾਦਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.