ਨਿਵਾਸ ਕਰਨਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dwell_ਨਿਵਾਸ ਕਰਨਾ: ਨਿਵਾਸ ਘਰ ਜਾਂ ਨਿਵਾਸ ਦਾ ਮਤਲਬ ਕੇਵਲ ਬਣੀ ਹੋਈ ਇਮਾਰਤ ਨਹੀਂ ਜਿਸ ਵਿਚ ਮਨੁਖ ਰਹਿੰਦਾ ਹੈ, ਸਗੋਂ ਉਸ ਵਿਚ ਖ਼ਾਲੀ ਭੋਂ ਦਾ ਉਹ ਹਿਸਾ ਵੀ ਸ਼ਾਮਲ ਹੁੰਦਾ ਹੈ ਜੋ ਉਸ ਇਮਾਰਤ ਦੀ ਸੌਖ ਪੂਰਬਕ ਵਰਤੋਂ ਲਈ ਜ਼ਰੂਰੀ ਹੋਵੇ। ਇਹ ਵੀ ਜ਼ਰੂਰੀ ਹੈ ਕਿ ਉਹ ਇਮਾਰਤ ਘਰ ਦੇ ਤੌਰ ਤੇ ਵਰਤੀ ਜਾਂਦੀ ਹੋਵੇ। ਕਈ ਸੂਰਤਾਂ ਵਿਚ ਬਾਗ਼ ਬਗ਼ੀਚਾ ਵੀ ਨਿਵਾਸ ਘਰ ਦਾ ਹਿੱਸਾ ਹੋ ਸਕਦਾ ਹੈ।
‘‘ਇਹ ਤੈਅ ਕਰਨ ਲਈ ਕਿ ਕੀ ਕੋਈ ਘਰ ਨਿਵਾਸ ਸਥਾਨ ਜਾਂ ਨਿਵਾਸ ਘਰ ਹੈ ਜਾਂ ਨਹੀਂ, ਪਹਿਲਾਂ ਸਾਨੂੰ ਇਹ ਵੇਖਣਾ ਪਵੇਗਾ ਕਿ ਕੀ ਉਸ ਘਰ ਦੀ ਵਰਤੋਂ ਕਿਸੇ ਪਰਿਵਾਰ ਦੇ ਜੀਆਂ ਦੁਆਰਾ ਰਿਹਾਇਸ਼ ਦੇ ਪ੍ਰਯੋਜਨ ਲਈ ਕੀਤੀ ਜਾਂਦੀ ਸੀ ਜਾਂ ਨਹੀਂ? ਦੂਜੇ ਨਿਵਾਸ ਅਸਥਾਨ ਵਿਚ ਕੇਵਲ ਉਹ ਉਸਾਰੀ, ਜਿਸ ਵਿਚ ਪਰਿਵਾਰ ਦੇ ਜੀਅ ਰਹਿੰਦੇ ਸਨ , ਹੀ ਘਰ ਨਹੀਂ ਹੋਵੇਗੀ ਸਗੋਂ ਉਸ ਨਾਲ ਲਗਦਾ ਵਿਹੜਾ , ਰਸੋਈ ਘਰ ਕੋਈ ਹੋਰ ਉਸਾਰੀ ਜੋ ਪਸ਼ੂਆਂ ਲਈ ਜਾਂ ਗੈਰਜ ਵਜੋਂ ਘਰ ਵਿਚ ਰਹਿਣ ਵਾਲਿਆਂ ਦੁਆਰਾ ਵਰਤੀ ਜਾਂਦੀ ਹੋਵੇ, ਉਹ ਵੀ ਸ਼ਾਮਲ ਹੋਵੇਗੀ ਅਤੇ ਇਸ ਸਭ ਕੁਝ ਨੂੰ ਨਿਵਾਸ ਘਰ ਜਾਂ ਨਿਵਾਸ ਸਥਾਨ ਸਮਝਿਆ ਜਾਵੇਗਾ। [ਮਾਨਿਕ ਲਾਲ ਸਿੰਘ ਬਨਾਮ ਗੌਰੀ ਸ਼ੰਕਰ ਸ਼ਾਹ , ਏ ਆਈ ਆਰ 1968 ਕਲਕੱਤਾ 245]।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First