ਨਿਹਿਤ ਹਿੱਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Vested Interests_ਨਿਹਿਤ ਹਿੱਤ: ਨਿਹਿਤ ਹਿੱਤ  ਵਾਕੰਸ਼ ਨੂੰ ਸੰਪਤੀ ਇੰਤਕਾਲ ਐਕਟ, 1882 ਦੀ ਧਾਰਾ 19 ਵਿਚ ਨਿਮਨ- ਅਨੁਸਾਰ ਪਰਿਭਾਸ਼ਤ  ਕੀਤਾ ਗਿਆ ਹੈ;

       ‘‘ਜਿਥੇ, ਸੰਪੱਤੀ ਦੇ ਇੰਤਕਾਲ ਉਤੇ, ਉਸ ਵਿਚ ਕਿਸੇ ਵਿਅਕਤੀ ਦੇ ਪੱਖ ਵਿਚ ਕੋਈ ਹਿੱਤ ਉਹ ਸਮਾਂ ਉਲਿਖਤ ਕੀਤੇ ਬਿਨਾਂ, ਜਿਸ ਤੋਂ ਉਸ ਨੇ ਪ੍ਰਭਾਵੀ ਹੋਣਾ ਹੈ, ਜਾਂ ਇਹ ਉਲੇਖ ਕਰਦੇ ਸ਼ਬਦਾਂ ਵਿਚ ਸਿਰਜਿਆ ਜਾਂਦਾ ਹੈ ਕਿ ਉਹ ਤਤਕਾਲ ਜਾਂ ਕਿਸੇ ਅਜਿਹੀ ਘਟਨਾ ਦੇ ਵਾਪਰਨ ਤੇ, ਜੋ ਜ਼ਰੂਰ ਵਾਪਰਨੀ ਹੈ, ਪ੍ਰਭਾਵੀ ਹੋਵੇਗਾ ਉਥੇ ਉਹ ਹਿੱਤ  ਨਿਹਿਤ ਹੁੰਦਾ ਹੈ, ਪਰ ਇਹ ਤੱਦ ਜੇ ਇੰਤਕਾਲ ਦੀਆਂ ਬਾਨ੍ਹਾਂ ਤੋਂ ਇਸ ਦੇ ਉਲਟ ਕੋਈ ਇਰਾਦਾ ਪ੍ਰਤੀਤ ਨ ਹੁੰਦਾ ਹੋਵੇ।

       ‘‘ਇੰਤਕਾਲ-ਪਾਤਰ ਦੀ, ਕਬਜ਼ਾ ਲੈਣ ਤੋਂ ਪਹਿਲਾਂ , ਮਿਰਤੂ ਦੁਆਰਾ ਕੋਈ ਨਿਹਿਤ ਹਿੱਤ ਨਿਸਫਲ ਨਹੀਂ ਹੋ ਜਾਂਦਾ।’’

       ਉਪਰੋਕਤ ਧਾਰਾ ਨਾਲ ਇਕ ਵਿਆਖਿਆ ਵੀ ਜੋੜੀ  ਗਈ ਹੈ ਜੋ ਨਿਮਨ-ਅਨੁਸਾਰ ਹੈ:

ਵਿਆਖਿਆ:- ਕੇਵਲ ਕਿਸੇ  ਅਜਿਹੇ ਉਪਬੰਧ ਤੋਂ, ਇਸ ਇਰਾਦੇ ਦਾ ਅਨੁਮਾਨ ਨਹੀਂ ਲਾਇਆ ਜਾਵੇਗਾ ਕਿ ਹਿੱਤ ਨਿਹਿਤ ਨਹੀਂ ਹੋਵੇਗਾ ਜਿਸ ਦੁਆਰਾ ਉਸ ਦਾ ਮਾਣਨਾ ਮੁਲਤਵੀ ਕੀਤਾ ਜਾਂਦਾ ਹੈ, ਜਾਂ ਜਿਸ ਦੁਆਰਾ ਉਸ ਹੀ ਸੰਪੱਤੀ ਵਿਚ ਪਹਿਲੇਰਾ ਹਿਤ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਾਂ ਕਿਸੇ ਹੋਰ ਲਈ ਰਾਖਵਾਂ ਕੀਤਾ ਜਾਂਦਾ ਹੈ, ਜਾਂ ਜਿਸ ਦੁਆਰਾ ਉਸ ਸੰਪਤੀ ਤੋਂ ਹੋਈ ਆਮਦਨ ਉਸ ਹਿਤ ਦੇ ਮਾਣਨ ਤਕ ਸੰਚਿਤ ਕੀਤਾ ਜਾਣਾ ਨਿਦੇਸ਼ਤ ਕੀਤਾ ਜਾਂਦਾ ਹੈ ਜਾਂ ਕਿਸੇ ਅਜਿਹੇ ਉਪਬੰਧ ਤੋਂ ਕਿ ਜੇ ਕੋਈ ਖ਼ਾਸ ਘਟਨਾ ਵਾਪਰ ਜਾਵੇ ਤਾਂ ਉਹ ਹਿੱਤ ਕਿਸੇ ਹੋਰ ਵਿਅਕਤੀ ਨੂੰ ਮਿਲ ਜਾਵੇਗਾ।’’

       ਸੰਪਤੀ ਇੰਤਕਾਲ ਐਕਟ ਦੀ ਧਾਰਾ 20 ਅਨੁਸਾਰ ਨਿਹਿਤ ਹਿੱਤ ਅਣਜੰਮੇ ਬੱਚੇ ਦੇ ਲਾਭ ਲਈ ਵੀ ਸਿਰਜਿਆ ਜਾ ਸਕਦਾ ਹੈ। ਉਸ ਬਾਰੇ ਉਪਬੰਧ ਨਿਮਨ-ਅਨੁਸਾਰ ਹੈ:-

       ‘‘ਜਿਥੇ ਕਿਸੇ ਸੰਪਤੀ ਦੇ ਇੰਤਕਾਲ ਉਤੇ, ਉਸ ਵਿਚ ਅਜਿਹੇ ਵਿਅਕਤੀ ਦੇ ਲਾਭ ਲਈ ਕੋਈ ਹਿੱਤ  ਸਿਰਜਿਆ ਜਾਂਦਾ ਹੈ, ਜੋ ਉਸ ਸਮੇਂ ਜਿਉਂਦਾ ਨਹੀਂ ਹੈ, ਉਹ ਆਪਣੇ ਜਨਮ ਤੇ  ਨਿਹਿਤ ਹਿਤ ਅਰਜਤ ਕਰ ਲੈਂਦਾ ਹੈ, ਪਰ ਇਹ ਤਦ ਜੇ ਇੰਤਕਾਲ ਦੀਆਂ ਬਾਨ੍ਹਾਂ ਤੋਂ ਇਸ ਦੇ ਉਲਟ ਇਰਾਦਾ ਪ੍ਰਤੀਤ ਨ ਹੋਵੇ, ਭਾਵੇਂ ਉਹ ਉਸ ਦਾ ਆਪਣੇ ਜਨਮ ਤੇ ਤੁਰਤ ਉਪਭੋਗ ਕਰਨ ਦਾ ਹੱਕਦਾਰ ਨ ਵੀ ਹੋਵੇ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.