ਨੂਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੂਰੀ [ਵਿਸ਼ੇ] ਨੂਰਾਨੀ, ਚਮਕਦਾਰ, ਪ੍ਰਕਾਸ਼ਮਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨੂਰੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨੂਰੀ :  ਇਹ ਇਕ ਕੋਹੜੀ ਸੀ ਜਿਸ ਕੋਲ ਇਕ ਵਾਰ ਗੁਰੂ ਨਾਨਕ ਦੇਵ ਜੀ ਠਹਿਰੇ ਸਨ । ਪਾਕਪਟਨ ਤੋਂ ਚਲ ਕੇ ਗੁਰੂ ਸਾਹਿਬ  ਦੀਪਾਲਪੁਰ (ਜ਼ਿਲ੍ਹਾ ਮਿੰਟਗੁਮਰੀ,  ਪਾਕਿਸਤਾਨ) ਪਹੁੰਚੇ । ਦੰਦ ਕਥਾ ਅਨੁਸਾਰ ਇਥੇ ਗੁਰੂ ਜੀ ਇਕ ਸੁੱਕੇ ਹੋਏ ਪਿੱਪਲ ਦੇ ਦਰਖ਼ਤ ਹੇਠਾਂ ਜਾ  ਬਿਰਾਜੇ, ਗੁਰੂ ਜੀ ਨੂੰ ਛਾਂ ਦੇਣ ਲਈ ਇਹ ਸੁੱਕਾ ਦਰਖ਼ਤ ਹਰਾ ਹੋ ਗਿਆ । ਇਸ ਤੋਂ ਬਾਅਦ ਗੁਰੂ ਜੀ ਨੂਰੀ ਨਾਂ ਦੇ ਇਕ ਕੋਹੜੀ ਕੋਲ ਗਏ  ਜੋ ਦਰਦ ਨਾਲ  ਕਰਾਹ ਰਿਹਾ ਸੀ । ਗੁਰੂ ਜੀ ਨੂੰ ਆਪਣੇ ਘਰ ਵੇਖ ਕੇ ਉਹ ਹੈਰਾਨ ਹੋ ਗਿਆ । ਉਨ੍ਹਾਂ ਨੇ ਨੂਰੀ ਦੇ ਘਰ ਵਿਚ ਇਕ ਸ਼ਬਦ ਵੀ ਉਚਾਰਿਆ ਜਿਸ ਦੁਆਰਾ ਉਸ ਕੋਹੜੀ ਨੂੰ ਉਪਦੇਸ਼ ਦਿੱਤਾ ਕਿ ਸਾਰੇ ਰੋਗਾਂ ਦਾ ਕਾਰਨ ਪਰਮਾਤਮਾ ਦੇ ਨਾਮ ਨੂੰ ਭੁਲਣਾ ਹੈ ਇਸ ਲਈ ਨਾਮ ਜਪੋ ਤਾਂ ਸਭ ਰੋਗ ਸੋਗ ਦੂਰ ਹੋ ਜਾਣਗੇ। ਉਹ ਕੋਹੜੀ ਰਾਜ਼ੀ ਹੋ ਗਿਆ ਤੇ ਸਤਿਗੁਰੂ ਜੀ ਦਾ ਸਿੱਖ ਬਣਿਆ।

ਸਿੱਖ ਰਾਜ ਸਮੇਂ ਇਸ ਥਾਂ ਤੇ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਵਾਇਆ ਗਿਆ । ਦੇਸ਼ ਦੀ ਵੰਡ ਤੋਂ ਪਹਿਲਾਂ ਇਥੇ ਹਰ ਸਾਲ ਮੇਲਾ ਲਗਦਾ ਸੀ ਅਤੇ ਦੂਰ ਦੂਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਆ ਕੇ ਗੁਰੂ ਜੀ ਦੇ ਸ਼ਬਦ ਗਾਉਂਦੇ ਸਨ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-04-39-30, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਗੁ. ਦਿ. ਸ੍ਰਾ. : 122. ਪੁਰਾਤਨ ਜਨਮ ਸਾਖੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.