ਪਤਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਤਨੀ [ਨਾਂਪੁ] ਘਰਵਾਲ਼ੀ, ਬੀਵੀ, ਵਹੁਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਤਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਤਨੀ. ਸੰ. ਪਤ੍ਨੀ. ਸੰਗ੍ਯਾ—ਭਾਰਯਾ. ਵਹੁਟੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਤਨੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wife_ਪਤਨੀ: ਪਤਨੀ ਦਾ ਮਤਲਬ ਹੈ ਉਹ ਇਸਤਰੀ ਜਿਸ ਦਾ ਪਤੀ ਹੋਵੇ। ਸਿਵਾ ਕਮੀ ਅਮਾਲ ਬਨਾਮ ਬੰਗਾਰੂਸਵਾਮੀ ਰੈਡੀ (ਏ ਆਈ ਆਰ 1954 ਮਦਰਾਸ 1039) ਅਨੁਸਾਰ ਇਸ ਵਿਚ ਉਹ ਇਸਤਰੀ ਵੀ ਸ਼ਾਮਲ ਹੈ ਜਿਸ ਦਾ ਜੇ ਤਲਾਕ ਨ ਹੋਇਆ ਹੁੰਦਾ ਤਾਂ ਉਸਨੇ ਪਤਨੀ ਹੋਣਾ ਸੀ। ਯਮਨਾਬਾਈ ਅਨੰਤ ਰਾਉ ਮਾਧਵ ਬਨਾਮ ਅਨੰਤ ਰਾਉ ਸ਼ਿਵਰਾਮ ਮਾਧਵ (ਏ ਆਈ ਆਰ 1988 ਐਸ ਸੀ 644) ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 125(1) ਵਿਚ ਆਉਂਦੇ ਸ਼ਬਦ ਪਤਨੀ ਦਾ ਮਤਲਬ ਹੈ ਕਾਨੂੰਨ ਅਨੁਸਾਰ ਵਿਆਹੀ ਪਤਨੀ। ਮਾਧਬ ਪ੍ਰਧਾਨ ਬਨਾਮ ਕੇਤਕੀ ਪ੍ਰਧਾਨ (1995 ਕ੍ਰਿ ਲ ਜ1785) ਅਨੁਸਾਰ ਪਤਨੀ ਸ਼ਬਦ ਵਿਚ ਉਹ ਇਸਤਰੀ ਸ਼ਾਮਲ ਨਹੀਂ ਹੈ ਜਿਸ ਦਾ ਵਿਆਹ ਸੁੰਨ ਹੈ। ਅਲਵੀ ਬਨਾਮ ਸਾਫ਼ੀਆ [II (1992) ਡੀ ਐਮ ਸੀ 311 ਕੇਰਲ] ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 125(4) ਵਿਚ ਵਰਤੇ ਗਏ ਸ਼ਬਦ ਪਤਨੀ ਦਾ ਮਤਲਬ ਹੈ ਉਹ ਇਸਤਰੀ ਜਿਸ ਦੇ ਵਿਆਹਕ ਸਬੰਧ ਕਾਇਮ ਹਨ ਅਤੇ ਇਸ ਤਰ੍ਹਾਂ ਤਲਾਕ-ਪ੍ਰਾਪਤ ਇਸਤਰੀ ਨੂੰ ਧਾਰਾ 125(4) ਦੇ ਦਾਇਰੇ ਵਿਚ ਆਉਣ ਵਾਲੀ ਪਤਨੀ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ ਕੁਲਦੀਪ ਚੰਦ ਬਨਾਮ ਗੀਤਾ (ਏ ਆਈ ਆਰ 1977 ਦਿਲੀ 124) ਅਨੁਸਾਰ ਹਿੰਦੂ ਵਿਆਹ ਐਕਟ, 1955 ਦੀ ਧਾਰਾ 125 ਵਰਤੇ ਗਏ ਸ਼ਬਦ ‘ਪਤੀ’ ਅਤੇ ‘ਪਤਨੀ’ ਕੇਵਲ ਧਿਰਾਂ ਪ੍ਰਤੀ ਹਵਾਲਾ ਦਿੰਦੇ ਹਨ ਅਤੇ ਉਨ੍ਹਾਂ ਤੋਂ ਹੋਂਦ ਵਿਚਲੇ ਰਿਸ਼ਤੇ ਦੇ ਅਰਥ ਨਹੀਂ ਲਏ ਜਾ ਸਕਦੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First