ਪਤ੍ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਤ੍ਰ. ਸੰ. ਸੰਗ੍ਯਾ— ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. “ਪਤ੍ਰ ਭੁਰਜੇਣ ਝੜੀਅੰ ਨਹਿ ਜੜੀਅੰ ਪੇਡ.” (ਗਾਥਾ) ੨ ਚਿੱਠੀ. ਖ਼ਤ. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋਗਿਆ. “ਪਠ੍ਯੋ ਪਤ੍ਰ ਕਾਸਿਦ ਕੇ ਹਾਥ.” (ਗੁਪ੍ਰਸੂ) ੩ ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ)। ੪ ਪੰਖ. ਖੰਭ । ੫ ਸਵਾਰੀ. ਯਾਨ. “ਛਤ੍ਰ ਨ ਪਤ੍ਰ ਨ.” (ਸਵੈਯੇ ਸ਼੍ਰੀ ਮੁਖਵਾਕ ਮ: ੫) ਨਾ ਛਤ੍ਰ ਨਾ ਸਵਾਰੀ. “ਪਤ੍ਰ ਚਢੇ ਪਰਸੂਨ ਬ੍ਰਸਾਵੈ.” ਦੇਵਤੇ ਵਿਮਾਨਾਂ ਤੇ ਚੜ੍ਹੇ ਫੁੱਲ ਵਰਸਾਉਂਦੇ ਹਨ। ੬ ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। ੭ ਵਸਤ੍ਰ. “ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ.” (ਜਨਮੇਜਯ) ੮ ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ , ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆ ਜਾਂਦਾ ਹੈ. “ਛਤ੍ਰ ਪਤ੍ਰ ਢਾਰੀਅੰ.” (ਰਾਮਾਵ) ੯ ਪੰਛੀ. ਪੰਖੇਰੂ । ੧੦ ਤੀਰ । ੧੧ ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. “ਭਰੰਤ ਪਤ੍ਰ ਖੇਚਰੀ.” (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. “ਪਤ੍ਰ ਕਾ ਕਰਹੁ ਬੀਚਾਰ.” (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ। ੧੨ ਫੁੱਲ ਦੀ ਪੰਖੜੀ (petal). ਦੇਖੋ, ਸਤਪਤ੍ਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First