ਪਰਖ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਖ [ਨਾਂਇ] ਜਾਂਚ , ਪੜਤਾਲ , ਛਾਣ-ਬੀਣ, ਪੁਣ-ਛਾਣ, ਘੋਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਰਖ. ਸੰਗ੍ਯਾ—ਚੰਗੀ ਤਰਾਂ ਦੇਖਣ ਦੀ ਕ੍ਰਿਯਾ. ਗੁਣ ਦੋ ਦੀ ਪੜਤਾਲ. ਜਾਂਚ. ਦੇਖੋ, ਪਰੀ । ੨ ਗੁਣ ਦੋ ਜਾਣਨ ਦੀ ਪਹਿਚਾਣ. ਵਿਵੇਕਸ਼ਕਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰਖ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਰਖ, (ਹਿੰਦੀ : परख<ਸੰਸਕ੍ਰਿਤ : परीक्षा) \ ਇਸਤਰੀ ਲਿੰਗ : ੧. ਜਾਂਚ, ਪੜਤਾਲ, ਅਜ਼ਮਾਇਸ਼, ਪਰਤਾਵਾ; ੨. ਪਛਾਣ
–ਪਰਖਊਆ, ਵਿਸ਼ੇਸ਼ਣ : ਪਰਖਣ ਵਾਲਾ, ਪਰਤਾਉਣ ਵਾਲਾ
(ਭਾਈ ਬਿਸ਼ਨਦਾਸ ਪੁਰੀ)
–ਪਰਖ ਨਲੀ, ਇਸਤਰੀ ਲਿੰਗ : ਇਮਤਿਹਾਨੀ ਨਲੀ, ਟੈਸਟ ਟਿਊਬ
–ਪਰਖ ਪੜਤਾਲ, ਇਸਤਰੀ ਲਿੰਗ : ਜਾਂਚ ਪੜਤਾਲ
–ਪਰਖੈਈਆ, ਪੁਲਿੰਗ : ਪਾਰਖੂ
(ਭਾਈ ਮਈਆ ਸਿੰਘ)
–ਨਿਰਖ ਪਰਖ, ਇਸਤਰੀ ਲਿੰਗ : ਜਾਂਚ ਪੜਤਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-12-04-44-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਸਤਿ ਸ੍ਰੀ ਅਕਾਲ ਜੀ,
ਮੈਂ ਇੱਕ ਗੱਲ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼ੁਰੂਆਤ ਤੋਂ ਤੀਸਰੇ ਪੈਰ੍ਹੇ ਵਿੱਚ ਗਲਤੀ ਨਾਲ਼ 'ਸ੍ਰੋਤੇ ਲਈ ਪਹਿਲਾ ਪੁਰਖ, ਬੁਲਾਰੇ ਲਈ ਦੂਜਾ ਪੁਰਖ' ਅੰਕਿਤ ਹੋ ਗਿਆ ਹੈ।
ਉਮੀਦ ਹੈ ਕਿ ਛੇਤੀ ਹੀ ਸੋਧ ਕੀਤੀ ਜਾਵੇਗੀ।
ਧੰਨਵਾਦ।
ੲਿਕਬਾਲ ਸਿੰਘ,
( 2018/05/06 10:5007)
Please Login First