ਪਰਛਾਵਾਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਛਾਵਾਂ [ਨਾਂਪੁ] ਸਾਇਆ , ਅਕਸ, ਪ੍ਰਤਿਬਿੰਬ; ਭੂਤ-ਪ੍ਰੇਤ ਦਾ ਅਸਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਛਾਵਾਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਰਛਾਵਾਂ ਸੰਗ੍ਯਾ—ਪ੍ਰਤਿਛਾਯਾ. ਪ੍ਰਤਿਬਿੰਬ. ਅ਼ਕਸ। ੨ ਪੜਛਾਵਾਂ। ੩ ਤੰਤ੍ਰਸ਼ਾਸਤ੍ਰ ਅਨੁਸਾਰ ਭੂਤ ਪ੍ਰੇਤ ਆਦਿ ਦਾ ਕਿਸੇ ਪ੍ਰਾਣੀ ਪੁਰ ਅਸਰ. “ਹੋਤ ਭਯੋ ਪਰਛਾਵਾਂ ਪ੍ਰੇਤੂ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਛਾਵਾਂ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਰਛਾਵਾਂ, (ਸੰਸਕ੍ਰਿਤ : प्रतिच्छाया) \ ਪੁਲਿੰਗ : ੧. ਸਾਇਆ, ਛਾਂ, ਅਕਸ; ੨. ਬਾਲਾਂ ਦਾ ਇੱਕ ਰੋਗ; ੩. ਭੂਤ ਪਰੇਤ ਦਾ ਅਸਰ

(ਲਾਗੂ ਕਿਰਿਆ : ਪੈਣਾ)

–ਪਰਛਾਵਾਂ ਨਾ ਲੈਣਾ, ਮੁਹਾਵਰਾ : ਦੂਰ ਰਹਿਣਾ

–ਪਰਛਾਵੇਂ ਢਲਣਾ, ਮੁਹਾਵਰਾ : ਤੀਜਾ ਪਹਿਰ ਹੋਣਾ

–ਪਰਛਾਵੇਂ ਤੋਂ ਡਰਨਾ, ਮੁਹਾਵਰਾ : ਦੂਰ ਰਹਿਣਾ

–ਪਰਛਾਵੇਂ ਨੂੰ ਵੀ ਨਾ ਪੁਜ ਸਕਣਾ, ਮੁਹਾਵਰਾ : ਬਰਾਬਰੀ ਕਰਨ ਦੀ ਉੱਕਾ ਹੀ ਸਮਰਥਾ ਨਾ ਹੋਣਾ

–ਪਰਛਾਵੇਂ ਲੰਮੇ ਹੋਣਾ, ਮੁਹਾਵਰਾ : ਸ਼ਾਮ ਹੋਣਾ, ਸੰਝ ਪੈਣਾ : “ਹੌਲੀ ਹੌਲੀ ਪਰਛਾਵੇਂ ਲੰਮੇ ਲੰਬੂਤਰੇ ਹੋਣੇ ਸ਼ੁਰੂ ਹੋ ਗਏ”

(ਪੰਜ ਦਰਿਆ, ਸਤੰਬਰ, ੧੯੪੮)

–ਪਰਛਾਵੇਂ ਵਾਂਗ ਨਾਲ ਰਹਿਣਾ, ਮੁਹਾਵਰਾ : ਹਮੇਸ਼ਾਂ ਨਾਲ ਰਹਿਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 32, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-19-02-14-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.