ਪਰਿਵਾਰ ਨਿਯੋਜਨ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Family Planing ਪਰਿਵਾਰ ਨਿਯੋਜਨ: ਸੰਸਾਰ ਦੀ ਜਨ-ਸੰਖਿਆ ਵਿਚ ਭਾਵੇਂ ਸਮੁੱਚੇ ਤੌਰ ਤੇ ਭਾਵੇਂ ਇੰਨਾ ਵਾਧਾ ਨਹੀਂ ਹੋ ਰਿਹਾ ਵਿਸੇ਼ਸ਼ ਕਰਕੇ ਵਿਕਸਿਤ ਦੇਸ਼ਾਂ ਵਿਚ ਪਰ ਵਿਕਾਸਸ਼ੀਲ ਅਤੇ ਅਵਿਕਸਤ ਦੇਸ਼ਾਂ ਵਿਚ ਜਨਸੰਖਿਆ ਵਿਚ ਬੇਤਾਹਾਸਾ ਵਾਧਾ ਹੋ ਰਿਹਾ ਹੈ। ਚੀਨ ਅਤੇ ਭਾਰਤ ਅਜਿਹੇ ਦੋ ਦੇਸ਼ ਹਨ ਜਿਨ੍ਹਾਂ ਦੀ ਆਬਾਦੀ ਸੰਸਾਰ ਵਿਚ ਸੱਭ ਤੋਂ ਹੋਇਆ ਕਰਦੀ ਸੀ। ਚੀਨ ਨੇ ਤਾਂ ਢੁਕਵੇਂ ਉਪਾਅ ਲੈ ਕੇ ਜਿਵੇਂ ਕਿ ਕੋਈ ਪਰਿਵਾਰ ਇਕ ਬੱਚੇ ਤੋਂ ਵੱਧ ਸੰਤਾਨ ਪੈਦਾ ਨਹੀਂ ਕਰੇਗਾ। ਆਪਣੀ ਜਨ-ਸੰਖਿਆ ਨੂੰ ਨਿਯੰਤਰਣ ਵਿਚ ਰੱਖਿਆ ਹੋਇਆ ਹੈ। ਪਰ ਆਜ਼ਾਦੀ ਦੇ ਸਮੇਂ ਕੋਈ ਤੀਹ ਕਰੋੜ ਸੀ ਉਹ ਅੱਜ ਵੱਧ ਕੇ 120 ਕਰੋੜ ਹੋ ਗਈ ਹੈ। ਇਸ ਦਾ ਮੁੱਖ ਕਾਰਨ ਭਾਰਤੀਆਂ ਦੀ ਮਾਨਸਿਕਤਾ ਹੈ ਕਿ ਇਕ ਪਰਿਵਾਰ ਵਿਚ ਵਿਸ਼ੇਸ਼ ਕਰਕੇ ਜਿੰਨੇ ਅਧਿਕ ਬੱਚੇ ਹੋਣਗੇ ਉਹ ਵੱਡੇ ਹੋ ਕੇ ਕਮਾਈ ਕਰਕੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰਨਗੇ। ਸਾਡੇ ਦੇਸ਼ ਦੀਆਂ ਕੇਂਦਰੀ ਅਤੇ ਰਾਜ ਸਰਕਾਰਾਂ ਵੱਧਦੀ ਹੋਈ ਜੰਨਸੰਖਿਆਂ ਤੇ ਕਾਬੂ ਪਾਉਣ ਲਈ ਕਈ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਾ ਰਹੀਆਂ ਹਨ। ਜਿਨ੍ਹਾਂ ਨੂੰ ਪਰਿਵਾਰ ਯੋਜਨਾਬੰਦੀ ਜਾਂ ਪਰਿਵਾਰ ਭਲਾਈ ਦਾ ਨਾਂ ਦਿੱਤਾ ਜਾਂਦਾ ਹੈ। ਜਨਤਾਂ ਨੂੰ ਦੱਸਿਆ ਜਾਂਦਾ ਹੈ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਹੈ ਜਾਂ ਘਰ ਵਿੱਚ 1 ਜਾਂ 2 ਬੱਚੇ ਅੱਛੇ ਹੁੰਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਗਰਭ ਨਿਰੋਧਕ ਗੋਲੀਆਂ ਮੁਫ਼ਤ ਵੰਡੀਆਂ ਜਾਂਦੀਆਂ ਹਨ ਅਤੇ ਮਰਦਾਂ ਨੂੰ ਨਸਬੰਦੀ ਕਰਵਾਉਣ ਜਾਂ ਕਾਟਰਸੈਪਟਿਵ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਧਦੀ ਹੋਈ ਆਬਾਦੀ ਦੇਸ਼ ਲਈ ਉਨ੍ਹਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਰੁਜ਼ਗਾਰ ਦੇ ਸਾਧਨ ਜੁਟਾਉਣ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ। ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਪ੍ਰਚਾਰ ਦੇ ਸਾਰੇ ਸਾਧਨਾਂ ਦਾ ਪ੍ਰਯੋਗ ਇਸ ਗੰਭੀਰ ਸਮੱਸਿਆ ਤੇ ਨਿਯਤਰਨ ਕਰਨ ਦੀ ਲੋੜ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First