ਪਹਿਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹਿਰ (ਨਾਂ,ਪੁ) ਦਿਨ ਅਤੇ ਰਾਤ ਦਾ ਅੱਠਵਾਂ ਹਿੱਸਾ; ਤਿੰਨ ਘੰਟੇ ਦਾ ਸਮਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਹਿਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹਿਰ [ਨਾਂਪੁ] ਲਗਭਗ ਤਿੰਨ ਘੰਟਿਆਂ ਦਾ ਸਮਾ, ਸਮੇ ਦਾ ਇੱਕ ਮਾਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਹਿਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਹਿਰ. ਦੇਖੋ, ਪਹਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਹਿਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਹਿਰ, (ਪ੍ਰਾਕ੍ਰਿਤ : पहर, ਸੰਸਕ੍ਰਿਤ : प्रहर) \ ਪੁਲਿੰਗ : ਦਿਨ ਰਾਤ ਦਾ ਅੱਠਵਾਂ ਹਿੱਸਾ, ਤਿੰਨ ਘੰਟਿਆਂ ਦਾ ਸਮਾਂ, ਸਾਢੇ ਸੱਤ ਘੜੀਆਂ ਦਾ ਸਮਾਂ
–ਪਹਿਰ ਪੱਕਾ, ਪੁਲਿੰਗ : ੧. ਪੂਰਾ ਇੱਕ ਪਹਿਰ; ੨. ਬਹੁਤ ਜ਼ਿਆਦਾ ਦੇਰ; ਕਿਰਿਆ ਵਿਸ਼ੇਸ਼ਣ : ਬਹੁਤ ਦੇਰ ਤੱਕ
–ਅੱਠ ਪਹਿਰਾ, ਪੁਲਿੰਗ : ਗਾਂ ਜਾਂ ਮੱਝ ਨੂੰ ਦਿਨ ਵਿੱਚ ਇੱਕ ਵਾਰ ਚੋਣ ਦਾ ਭਾਵ
–ਅੱਠ ਪਹਿਰਾ ਲਾਉਣਾ, ਮੁਹਾਵਰਾ : ਗਾਂ ਜਾਂ ਮੱਝ ਨੂੰ ਜਾਣ ਬੁਝ ਕੇ ਦਿਨ ਵਿੱਚ ਦੋ ਵਾਰ ਚੋਣ ਦੀ ਥਾਂ ਇੱਕ ਵਾਰ ਚੋਣ ਲਈ ਡਕਣਾ
–ਅਠ ਪਹਿਰੀ, ਵਿਸ਼ੇਸ਼ਣ : ਅੱਠਾਂ ਪਹਿਰਾਂ ਵਿੱਚ ਇੱਕ ਵਾਰ
–ਅੱਠੇ ਪਹਿਰ, ਕਿਰਿਆ ਵਿਸ਼ੇਸ਼ਣ : ਹਰ ਵੇਲੇ
–ਚੱਤੇ ਪਹਿਰ, ਕਿਰਿਆ ਵਿਸ਼ੇਸ਼ਣ : ਹਰ ਵੇਲੇ
–ਚੱਤੋ ਪਹਿਰ, ਕਿਰਿਆ ਵਿਸ਼ੇਸ਼ਣ : ਹਰ ਵੇਲੇ
–ਤਿਪਹਿਰ, ਪੁਲਿੰਗ : ਤੀਜਾ ਪਹਿਰ, ਲੌਢਾ ਵੇਲਾ
–ਤਿਪਹਿਰਾ, ਪੁਲਿੰਗ : ਲੌਢੇ ਵੇਲਾ
–ਤਿਪਹਿਰੇ, ਕਿਰਿਆ ਵਿਸ਼ੇਸ਼ਣ : ਤੀਸਰੇ ਪਹਿਰ, ਤੀਜੇ ਪਹਿਰ, ਲੌਢੇ ਵੇਲੇ
–ਦੁਪਹਿਰ, ਇਸਤਰੀ ਲਿੰਗ : ਉਹ ਸਮਾਂ ਜਦੋਂ ਸੂਰਜ ਸਿਰ ਤੇ ਹੁੰਦਾ ਹੈ
–ਦੁਪਹਿਰਾ, ਪੁਲਿੰਗ : ਦੁਪਹਿਰ
–ਦੁਪਹਿਰੀਂ, ਕਿਰਿਆ ਵਿਸ਼ੇਸ਼ਣ : ਦੁਪਹਿਰ ਵੇਲੇ
–ਦੁਪਹਿਰੇ, ਕਿਰਿਆ ਵਿਸ਼ੇਸ਼ਣ : ਦੁਪਹਿਰ ਵੇਲੇ
–ਪਿਛਲਾ ਪਹਿਰ, ਪੁਲਿੰਗ : ਦਿਨ ਜਾਂ ਰਾਤ ਦਾ ਅਖ਼ੀਰਲਾ ਪਹਿਰ
–ਪਿਛਲੇ ਪਹਿਰ, ਕਿਰਿਆ ਵਿਸ਼ੇਸ਼ਣ : ਰਾਤ ਜਾਂ ਦਿਨ ਦੇ ਛੇਕੜਲੇ ਪਹਿਰ ਵਿੱਚ
–ਪਿਛਲੇ ਪਹਿਰੇ, ਕਿਰਿਆ ਵਿਸ਼ੇਸ਼ਣ : ਬੁਢੇਪੇ ਵਿੱਚ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 14, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-28-01-47-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First