ਪਹਿਲੀ ਨਜ਼ਰੇ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Prima facie_ਪਹਿਲੀ ਨਜ਼ਰੇ: ਜਦੋਂ ਇਹ ਕਿਹਾ ਜਾਂਦਾ ਹੈ ਕਿ ਪਹਿਲੀ ਨਜ਼ਰੇ ਜੋ ਸ਼ਹਾਦਤ ਮੁਦਈ ਨੇ ਪੇਸ਼ ਕੀਤੀ ਹੈ ਉਸ ਤੋਂ ਉਹ ਸਿੱਟਾ ਕਢਿਆ ਜਾ ਸਕਦਾ ਹੈ ਜੋ ਮੁਦਈ ਮੰਗਦਾ ਹੈ, ਪਰ ਨਾਲ ਹੀ ਇਹ ਵੀ ਹੈ ਕਿ ਜੇ ਮੁਦਾਲਾ ਉਸ ਦਾ ਖੰਡਨ ਕਰਨ ਲਈ ਕੋਈ ਸ਼ਹਾਦਤ ਨਹੀਂ ਪੇਸ਼ ਕਰਦਾ ਤਾਂ ਮੁਦਈ ਦੀ ਸ਼ਹਾਦਤ ਉਸ ਦੁਆਰਾ ਚਾਹੇ ਗਏ ਸਿੱਟੇ ਤੇ ਪਹੁੰਚਣ ਲਈ ਮਜਬੂਰ ਕਰਦੀ ਹੈ। ਸ਼ੇਰ ਸਿੰਘ ਬਨਾਮ ਜਿਤੇਂਦਰ ਨਾਥ ਸੇਨ (ਏ ਆਈ ਆਰ 1931 ਕਲਕੱਤਾ 607) ਵਿਚ ਕਲਕੱਤਾ ਉੱਚ ਅਦਾਲਤ ਅਨੁਸਾਰ ਇਹ ਮੰਨ ਲੈਣ ਦਾ ਕਿ ਪਹਿਲੀ ਨਜ਼ਰੇ ਕੇਸ ਬਣਦਾ ਹੈ, ਮਤਲਬ ਸਿਰਫ਼ ਇਹ ਹੈ ਕਿ ਅਗਲੇਰੀ ਕਾਰਵਾਈ ਕਰਨ ਦਾ ਆਧਾਰ ਹੈ। ਇਸ ਦਾ ਮਤਲਬ ਇਹ ਨਹੀਂ ਕਿ ਕੋਈ ਸਬੂਤ ਮੌਜੂਦ ਹੈ। ਸਬੂਤ ਦਾ ਮੌਕਾ ਬਾਦ ਵਿਚ ਉਦੋਂ ਆਉਂਦਾ ਹੈ ਜਦੋਂ ਅਦਾਲਤ ਨੇ ਇਹ ਨਿਰਨਾ ਦੇਣਾ ਹੋਵੇ ਕਿ ਮੁਲਜ਼ਮ ਕਸੂਰਵਾਰ ਹੈ ਜਾਂ ਨਹੀਂ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਉਂਕਿ ਮੈਜਿਸਟਰੇਟ ਇਸ ਨਿਰਨੇ ਤੇ ਪਹੁੰਚਿਆ ਹੈ ਕਿ ਪਹਿਲੀ ਨਜ਼ਰੇ ਕੇਸ ਬਣਦਾ ਹੈ, ਇਸ ਲਈ ਉਸ ਦਾ ਵਿਸ਼ਵਾਸ ਹੈ ਕਿ ਕੇਸ ਇਸ ਭਾਵ ਵਿਚ ਸੱਚ ਹੈ ਕਿ ਕੇਸ ਸਾਬਤ ਹੋ ਗਿਆ ਹੈ।’’
ਇਹ ਪਦ ਕੋਈ ਖ਼ਾਸ ਤਕਨੀਕੀ ਅਰਥ ਨਹੀਂ ਰਖਦਾ ਸਗੋਂ ਸਾਦ ਮੁਰਾਦੀ ਭਾਸ਼ਾ ਵਿਚ ਇਸ ਦਾ ਮਤਲਬ ਹੈ ਕਿ ਮੁਦੱਈ ਦਾ ਕੇਸ ਵਿਚਾਰਣ ਯੋਗ ਹੈ। ਪਹਿਲੀ ਨਜ਼ਰੇ ਕੇਸ ਨੂੰ ਉਸ ਹੱਕ ਨਾਲ ਖ਼ਲਤ ਮਲਤ ਨਹੀਂ ਕਰਨਾ ਚਾਹੀਦਾ ਹੈ ਜੋ ਸ਼ਹਾਦਤ ਲੈਣ ਤੋਂ ਬਾਦ ਸਾਬਤ ਕੀਤਾ ਜਾਣਾ ਹੈ। ਇਸ ਤਰ੍ਹਾਂ ਪਹਿਲੀ ਨਜ਼ਰੀ ਬਣਦੇ ਕੇਸ ਦਾ ਮਤਲਬ ਹੈ ਕਿ ਨੇਕ-ਨੀਤੀ ਨਾਲ ਕੋਈ ਠੋਸ ਸਵਾਲ ਉਠਾਇਆ ਗਿਆ ਹੈ ਜਿਸ ਦੀ ਤਫ਼ਤੀਸ਼ ਅਤੇ ਫ਼ੈਸਲਾ ਕਰਨ ਦੀ ਲੋੜ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First