ਪਿਠ ਦੇ ਮੋਹਰੇ ਸਰੋਤ :
ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਠ ਦੇ ਮੋਹਰੇ
Dorsal Vertebrae
ਇਹ ਗਰਦਨ ਮੋਹਰਿਆਂ ਦੇ ਹੇਠਾਂ ਸਥਿਤ ਹੁੰਦੇ ਹਨ। ਇਨ੍ਹਾਂ ਮੋਹਰਿਆਂ ਨੂੰ ਮਹਾਂ ਸਲੀਕਾ ਮੋਹਰਾ ਵੀ ਆਖਦੇ ਹਨ। ਇਨ੍ਹਾਂ ਦੀ ਗਿਣਤੀ ਬਾਰਾਂ ਹੈ। ਇਨ੍ਹਾਂ ਨਾਲ ਛਾਤੀ ਦੇ ਸਾਹਮਣੇ ਦੀਆਂ ਪਸਲੀਆਂ ਦੇ 12 ਜੋੜ ਮਿਲੇ ਰਹਿੰਦੇ ਹਨ ਅਤੇ ਸੀਨੇ ਦੇ ਪਿੰਜਰੇ ਦਾ ਪਿਛਲਾ ਭਾਗ ਬਣਾਂਦੇ ਹਨ। ਸੀਨੇ ਦੇ ਪਿੰਜਰੇ ਵਿੱਚ ਜਕੜੇ ਹੋਣ ਕਾਰਣ ਇਹ ਹਿੱਲ ਜੁਲ ਨਹੀਂ ਸਕਦੇ ਪ੍ਰੰਤੂ ਛਾਤੀ ਦੇ ਫੁਲਣ ਸਮੇਂ ਪਸਲੀਆਂ ਨੂੰ ਟੇਕ ਦਿੰਦੇ ਹਨ। ਇਹ ਗਰਦਨ ਦੇ ਮੋਹਰਿਆਂ ਨਾਲੋਂ ਵਧੇਰੇ ਮੋਟੇ ਅਤੇ ਮਜ਼ਬੂਤ ਹੁੰਦੇ ਹਨ।
ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First