ਪਿੰਗਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਗਲਾ (ਵਿ,ਨਾਂ,ਪੁ) ਹੱਥਾਂ ਪੈਰਾਂ ਤੋਂ ਰਹਿਤ ਲੰਗੜਾ-ਲੂਲ੍ਹਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੰਗਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਗਲਾ 1 [ਨਾਂਇ] ਹਠ ਯੋਗ ਅਨੁਸਾਰ ਸਰੀਰ ਦੇ ਸੱਜੇ ਪਾਸੇ ਇੱਕ ਨਾੜੀ 2 [ਵਿਸ਼ੇ] ਅਪਾਹਜ, ਕੋੜ੍ਹੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੰਗਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਗਲਾ. ਵਿ— ਲੰਙਾ. ਪੰਗੁ. ਪਾਦ ਰਹਿਤ. ਦੇਖੋ, ਪਿੰਗ ੬। ੨ ਦੇਖੋ, ਰਾਜਨੀਤਿ। ੩ ਸੰ. . ਹਠ੍ਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. “ਇੜਾ ਪਿੰਗਲਾ ਸੁਖਮਨ ਬੰਦੇ.” (ਗਉ ਕਬੀਰ). ੪ ਲ੖ਮੀ। ੫ ਦੁਰਗਾ. “ਜਪੈ ਹਿੰਗੁਲਾ ਪਿੰਗਲਾ.” (ਪਾਰਸਾਵ) (੬) ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ—

     ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿਂਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯ ਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ— “ਨਿਰਾਸ਼: ਸੁਖੀ ਪਿੰਗਲਾ ਵਤੑ.” ਦੇਖੋ, ਗਨਕਾ। ੭ ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ । ੮ ਟਾਲ੍ਹੀ. ਸ਼ੀਸ਼ਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.