ਪੀੜ੍ਹੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀੜ੍ਹੀ (ਨਾਂ,ਇ) 1 ਭੋਂਏਂ ਤੋਂ ਲਗ-ਪਗ ਇੱਕ ਗਿੱਠ ਉੱਚੀ ਵਾਣ ਜਾਂ ਨੁਆਰ ਨਾਲ ਬੈਠਣ ਹਿਤ ਉਣੀ ਬਿਨਾਂ ਢੋਹ ਤੋਂ ਚੌਂਕੀ 2 ਕੁਲ; ਜੱਦ; ਪੁਸ਼ਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੀੜ੍ਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀੜ੍ਹੀ [ਨਾਂਇ] ਕੁਲ, ਖ਼ਾਨਦਾਨ, ਪੁਸ਼ਤ, ਜੱਦ; ਛੋਟਾ ਪੀੜ੍ਹਾ (ਢੋ ਤੋਂ ਬਿਨਾਂ), ਬੈਠਣ ਦੇ ਕੰਮ ਆਉਣ ਵਾਲ਼ੀ ਨਿੱਕੀ ਤੇ ਨੀਵੀਂ ਜਿਹੀ ਇੱਕ ਕਿਸਮ ਦੀ ਮੰਜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੀੜ੍ਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀੜ੍ਹੀ. ਸੰਗ੍ਯਾ—ਪੀਠਿਕਾ. ਛੋਟਾ ਪੀੜ੍ਹਾ । ੨ ਵੰਸ਼ ਦਾ ਸਿਲਸਿਲਾ. ਵੰਸ਼ਾਵਲੀ. “ਚੱਲੀ ਪੀੜ੍ਹੀ ਸੋਢੀਆਂ.” (ਭਾਗੁ) ਦੇਖੋ, ਪੀੜੀ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੀੜ੍ਹੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Generation

ਕੰਪਿਊਟਰ ਨੂੰ ਵਿਕਸਿਤ ਹੋਣ ਲਈ ਵੱਖ-ਵੱਖ ਪੜ੍ਹਾਵਾਂ ਵਿੱਚੋਂ ਗੁਜਰਨਾ ਪਿਆ, ਜਿਨ੍ਹਾਂ ਨੂੰ ਕੰਪਿਊਟਰ ਦੀਆਂ ਪੀੜ੍ਹੀਆਂ ਕਿਹਾ ਜਾਂਦਾ ਹੈ। ਪੁਰਾਣੀ ਪੀੜ੍ਹੀ ਦੇ ਕੰਪਿਊਟਰ ਅਕਾਰ ਵਿੱਚ ਵੱਡੇ , ਘੱਟ ਰਫ਼ਤਾਰ ਵਾਲੇ ਅਤੇ ਵਧੇਰੇ ਊਰਜਾ ਖਪਤ ਕਰਨ ਵਾਲੇ ਸਨ। ਸਮਾਂ ਪਾ ਕੇ ਨਵੀਂ ਤਕਨਾਲੋਜੀ ਆਉਂਦੀ ਗਈ ਤੇ ਇਹਨਾਂ ਦਾ ਵਿਕਾਸ ਹੁੰਦਾ ਗਿਆ। ਐਨੀਐਕ ਪਹਿਲੀ ਪੀੜ੍ਹੀ ਦਾ ਕੰਪਿਊਟਰ ਹੈ। ਦੂਜੇ ਪਾਸੇ ਅੱਜ ਦੇ ਮਾਈਕਰੋ ਕੰਪਿਊਟਰ ਚੌਥੀ ਪੀੜ੍ਹੀ ਦੇ ਕੰਪਿਊਟਰ ਹਨ। ਭਵਿੱਖ ਵਿੱਚ ਆਉਣ ਵਾਲੇ ਨਕਲੀ ਬੁੱਧੀ ਵਾਲੇ ਕੰਪਿਊਟਰਾਂ ਨੂੰ ਪੰਜਵੀਂ ਪੀੜ੍ਹੀ ਵਿੱਚ ਰੱਖਿਆ ਗਿਆ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪੀੜ੍ਹੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Generation_ਪੀੜ੍ਹੀ: ਇਕ ਭਾਵ ਵਿਚ ਇਸ ਸ਼ਬਦ ਦਾ ਮਤਲਬ ਹੈ ਵਿਅਕਤੀਆਂ (ਮਾਪਿਆਂ ਦੀ ਥਾਂ ਪੁਤਰਾਂ ਧੀਆਂ ) ਦਾ ਕੁਦਰਤ ਦੇ ਅਨੁਕ੍ਰਮ ਵਿਚ ਹੇਠਲੇ ਦੁਆਰਾ ਉਪਰਲੇ ਦੀ ਥਾਂ ਲੈਣਾ। ਜੇ ਇਸ ਕਾਲ ਨੂੰ ਸਾਲਾਂ ਦੀ ਸ਼ਕਲ ਵਿਚ ਪਰਗਟ ਕਰਨਾ ਹੋਵੇ ਤਾਂ ਮਾਤਾ ਪਿਤਾ ਦੇ ਜਨਮ ਕਾਲ ਤੋਂ ਲੈ ਕੇ ਉਨ੍ਹਾਂ ਦੇ ਧੀਆਂ ਪੁੱਤਰਾਂ ਦੇ ਜਨਮ ਦੇ ਵਿਚਕਾਰਲੀ ਮੁੱਦਤ ਤੋਂ ਲਿਆ ਜਾ ਸਕਦਾ ਹੈ। ਵਿਅਕਤੀਆਂ ਦੇ ਉਸ ਸਮੂਹ ਨੂੰ ਵੀ ਪੀੜ੍ਹੀ ਦਾ ਨਾਂ ਦੇ ਲਿਆ ਜਾਂਦਾ ਹੈ ਜਿਨ੍ਹਾਂ ਦਾ ਜਨਮ ਅਤੇ ਜੀਵਨ ਸਮਕਾਲਕ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.