ਪੈਮਾਨੇ ਦੀਆਂ ਬੱਚਤਾਂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Economies of scale (ਈਕੌਨਅਮਿਜ਼ ਔਫ ਸਕੇਇਲ) ਪੈਮਾਨੇ ਦੀਆਂ ਬੱਚਤਾਂ: ਜਦੋਂ ਕੋਈ ਉਤਪਾਦਨ ਵੱਡੇ ਪੈਮਾਨੇ ਤੇ ਕੀਤਾ ਜਾਂਦਾ ਹੈ ਅਨੇਕਾਂ ਲਾਗਤ ਲਾਭ ਪ੍ਰਾਪਤ ਹੁੰਦੇ ਹਨ। ਇਹ ਦੋ ਭਿੰਨ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਪੈਮਾਨੇ ਦੀਆਂ ਅੰਦਰੂਨੀ ਬੱਚਤਾਂ (internal economies of scale) ਅਤੇ ਪੈਮਾਨੇ ਦੀਆਂ ਬਾਹਰੀ ਬੱਚਤਾਂ (external economies of scale)। ਜਦੋਂ ਇਕ ਫ਼ਰਮ (firm) ਦਾ ਵਿਸਥਾਰ ਹੋਣ ਨਾਲ ਉਥੋਂ ਦੀਆਂ ਆਪਣੀਆਂ ਕੋਸ਼ਿਸ਼ਾਂ ਦੁਆਰਾ ਬੱਚਤਾਂ ਪ੍ਰਾਪਤ ਹੁੰਦੀਆਂ ਹਨ ਜਿਵੇਂ ਕਿਰਿਆਵਾਂ (acti-vities) ਦਾ ਵਧਦਾ ਪੈਮਾਨਾ ਵਧੇਰੇ ਵਿਸ਼ੇਸ਼ਗਤਾ (specialization), ਵਧੀਆ ਮਜ਼ਦੂਰਾਂ ਦੀ ਵੰਡ (division of labour), ਆਦਿ ਪ੍ਰਫੁਲਿਤ ਹੋਣ ਨਾਲ ਅੰਦਰੂਨੀ ਬੱਚਤਾਂ ਹੋਣ ਲਗਦੀਆਂ ਹਨ। ਜਦੋਂ ਪੂਰੇ ਉਦਯੋਗ ਵਿੱਚ ਵਿਸਥਾਰ ਹੁੰਦਾ ਹੈ ਤਦ ਇਕ ਫ਼ਰਮ (firm) ਨੂੰ ਉਥੋਂ ਅਨੇਕਾਂ ਲਾਭ ਪ੍ਰਾਪਤ ਹੁੰਦੇ ਹਨ। ਇਹ ਸਥਿਤੀ ਹੁਨਰ-ਮੰਦ ਕਾਰੀਗਰ, ਤਕਨੀਕੀ ਵਿਦਿਆ, ਖੋਜ-ਕਾਢਾਂ ਆਦਿ ਬਾਹਰੀ ਬੱਚਤਾਂ ਪ੍ਰਦਾਨ ਕਰਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.